ਐਮ ਪੀ ਤੋਂ ਆਏ ਕੰਬਾਈਨ ਡਰਾਈਵਰਾਂ ਦੀ ਜਾਂਚ

ਪਿੰਡ ਖਾਨਪੁਰ ਵਿਖੇ ਕੰਬਾਈਨ ਡਰਾਈਵਰਾਂ ਦੀ ਸਿਹਤ ਜਾਂਚ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ।

ਫ਼ਤਹਿਗੜ੍ਹ ਸਾਹਿਬ (ਸੂਦ)-ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਡਾ ਮਨੋਹਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਤਿਆ ਪਾਲ ਬੈਂਸ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਵਿਡ 19 ਤੋਂ ਬਚਾਅ ਸਬੰਧੀ ਪਿੰਡ ਖਾਨਪੁਰ ਵਿਖੇ ਐਮ ਪੀ ਤੋਂ ਆਏ ਕੰਬਾਈਨ ਡਰਾਈਵਰਾਂ ਦੀ ਸਿਹਤ ਜਾਂਚ ਕੀਤੀ ਗਈ।

ਇਹਨਾਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਹੋਰ ਜਾਂਚ ਲਈ ਸੀ ਐਚ ਸੀ ਬੱਸੀ ਪਠਾਣਾ ਵਿਖੇ ਭੇਜਿਆ ਗਿਆ। ਇਹਨਾਂ ਨੂੰ 14 ਦਿਨ ਲਈ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਤੇ ਇਹਨਾਂ ਨੂੰ ਪਿੰਡ ਦੇ ਬਾਹਰ ਹੀ ਪਿੰਡ ਵਾਲਿਆਂ ਵਲੋਂ ਰਹਾਇਸ਼ ਪ੍ਰਦਾਨ ਕੀਤੀ ਗਈ।ਇਸ ਮੌਕੇ ਤੇ ਟੀਮ ਵਿੱਚ ਸੀ ਐਚ ਓ ਰਮਨ ਸਿੱਧੂ, ਅਜੀਤ ਸਿੰਘ, ਰਾਜਵਿੰਦਰ ਕੌਰ, ਬਲਜੀਤ ਕੌਰ ਆਦਿ ਸ਼ਾਮਲ ਸਨ।

Share This :

Leave a Reply