ਪਟਿਆਲਾ ( ਅਰਵਿੰਦਰ ਸਿੰਘ ) ਉੱਤਰ ਭਾਰਤ ਦੇ ਪ੍ਰਮੁੱਖ ਤਬਲਾ ਵਾਦਕ ਪ੍ਰੋਫੈਸਰ ਰਾਜਨ ਨਰੂਲਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ। ਪ੍ਰੋਫੈਸਰ ਰਾਜਨ ਨਰੂਲਾ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਸੇਨੂੰ ਦੁੱਗਲ ਦੇ ਮਾਮਾ ਜੀ ਸਨ, ਅੱਜ ਪੂਰੀਆਂ ਧਾਰਮਿਕ ਰਹੁਰੀਤਾਂ ਮੁਤਾਬਕ ਅੰਤਿਮ ਸਸਕਾਰ ਕਰਨ ਮੌਕੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਸੇਨੂੰ ਦੁੱਗਲ, ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਹਿਰ ਦੇ ਕੌਂਸਲਰਾਂ ਸਮੇਤ ਸੰਗੀਤ ਜਗਤ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਪ੍ਰੋ. ਨਰੂਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰੋਫੈਸਰ ਰਾਜਨ ਨਰੂਲਾ ਦੇ ਨਮਿਤ ਰਸਮ ਉਠਾਲਾ ਮਿਤੀ 20 ਮਾਰਚ 2020 ਨੂੰ ਨਰੂਲਾ ਪਰਿਵਾਰ ਦੇ ਘਰ ਵਿਖੇ ਹੀ ਕੀਤੀ ਜਾਵੇਗੀ। ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਨਰੂਲਾ ਪਰਿਵਾਰ ਨੇ ਇਹ ਫੈਸਲਾ ਲਿਆ ਹੈ ਕਿ ਇਸ ਰਸਮ ਨੂੰ ਕੇਵਲ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿੱਚ ਹੀ ਸਾਦੇ ਸਮਾਗਮ ਦੌਰਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰੋਫੈ. ਰਾਜਨ ਨਰੂਲਾ ਉੱਤਰ ਭਾਰਤ ਦੇ ਪ੍ਰਮੁੱਖ ਤਬਲਾ ਵਾਦਕਾਂ ਵਿੱਚੋਂ ਇਕ ਸਨ। ਇਨ੍ਹਾਂ ਦੀ ਮਸ਼ਹੂਰ ਨਰੂਲਾ ਪਰਿਵਾਰ ਨੇ ਪਿਛਲੇ ਕਈ ਵਰ੍ਹਿਆਂ ਤੋਂ ਸੰਗੀਤ ਦੀ ਪਰਮਪੰਰਾ ਨੂੰ ਸੰਭਾਲੀ ਰੱਖਿਆ। ਸ਼੍ਰੀ ਨਰੂਲ ਆਪਣੇ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੇ ਸਨ, ਇਨ੍ਹਾਂ ਦੀ ਵੱਡੇ ਭਰਾ ਅਨਿਲ ਨਰੂਲਾ, ਨਰਿੰਦਰ ਨਰੂਲਾ, ਵੱਡੀਆਂ ਭੈਣਾਂ ਮੈਡਮ ਸੁਰਿੰਦਰ ਕਪਿਲਾ ਅਤੇ ਡੇਜ਼ੀ ਵਾਲੀਆ ਦੇ ਛੋਟੇ ਵੀਰ ਸਨ। ਪ੍ਰੋ. ਰਾਜਨ ਨਰੂਲਾ ਨੇ ਵੱਡੇ ਸੰਗੀਤ ਦੇ ਕਲਾਕਾਰਾਂ ਅਤੇ ਸੰਗੀਤ ਦੇ ਅਧਿਆਪਕਾਂ ਨੂੰ ਬਤੌਰ ਉਸਤਾਦ ਦੇ ਤੌਰ ‘ਤੇ ਗੁਰ ਵੀ ਪ੍ਰਦਾਨ ਕੀਤੇ ਸਨ।
2020-03-18