ਈਸਟਰ ਤੱਕ ਅਮਰੀਕਾ ਦੀ ਆਰਥਿਕਤਾ ਨੂੰ ਖੁੱਲਾ ਵੇਖਣਾ ਚਾਹੁੰਦਾ ਹਾਂ- ਟਰੰਪ

ਅਮਰੀਕਾ (ਕੁਲਤਰਨ ਸਿੰਘ ਪਧਿਆਣਾ) ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ 12 ਅਪ੍ਰੈਲ ਈਸਟਰ ਵਾਲੇ ਦਿਨ ਤੱਕ ਅਮਰੀਕਾ ਦੀ ਆਰਥਿਕਤਾ ਨੂੰ ਪਹਿਲਾਂ ਵਾਂਗ ਵੇਖਣਾ ਚਾਹੁੰਦਾ ਹਨ ਜਿਸ ਵਿੱਚ ਕਾਰੋਬਾਰ ਆਮ ਵਾਂਗ ਚੱਲਦੇ ਹੋਣ। ਉਨਾਂ ਕਿਹਾ ਹੈ ਕਿ ਹਜ਼ਾਰਾਂ ਲੋਕ ਹਰ ਸਾਲ ਕਾਰ ਹਾਦਸਿਆਂ ਵਿੱਚ ਮਰ ਜਾਂਦੇ ਹਨ ਪਰ ਕਦੇ ਕਿਸੇ ਨੇ ਕਾਰਾਂ ਤੇ ਰੋਕ ਦੀ ਮੰਗ ਨਹੀਂ ਕੀਤੀ ਹੈ ? ਉਨਾਂ ਕਿਹਾ ਜੇਕਰ ਆਰਥਿਕਤਾ ਇੰਝ ਹੀ ਬੰਦ ਚਲਦੀ ਰਹੀ ਤਾਂ ਲੋਕ ਘਰਾਂ ਵਿੱਚ ਖੁਦਕੁਸ਼ੀਆਂ ਕਰਨ ਲੱਗ ਪੈਣਗੇ ।

ਦੱਸਣਾ ਬਣਦਾ ਹੈ ਕਿ ਇਸ ਸਮੇਂ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ 53,655 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 698 ਜਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਅਗਰ ਅਮਰੀਕਾ ਨੇ ਲੋੜੀਂਦੇ ਕਦਮ ਨਾ ਚੁੱਕੇ ਤਾਂ ਮਹਾਂਮਾਰੀ ਦਾ ਅਗਲਾ ਨਿਸ਼ਾਨਾ ਅਮਰੀਕਾ ਹੋ ਸਕਦਾ ਹੈ ਪਰ ਟਰੰਪ ਇਸ ਨਾਲ ਸਹਿਮਤ ਨਜ਼ਰ ਨਹੀਂ ਆ ਰਹੇ ਹਨ।ਇਹ ਵੀ ਦੱਸਣਾ ਬਣਦਾ ਹੈ ਕਿ ਟਰੰਪ ਦੇ ਹੋਰ ਸਹਿਯੋਗੀ ਇਸ ਗੱਲ ਨਾਲ ਸਹਿਮਤ ਨਹੀਂ ਹਨ ਤੇ ਟਰੰਪ ਨੇ ਇਹ ਵੀ ਕਿਹਾ ਹੈ ਕਿ ਇਹ ਉਨਾਂ ਦੇ ਨਿੱਜੀ ਵਿਚਾਰ ਹਨ ਪਰ ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਿਹਤ ਮਾਹਿਰਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਨਗੇ।

Share This :

Leave a Reply