ਇੰਗਲੈਂਡ ‘ਚ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ 35 ਹੋਈ

  • ਹੋਟਲਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ 
  • ਸਕਾਟਲੈਂਡ ਦੇ ਸਕੂਲਾਂ ਦੀ 4 ਮਹੀਨੇ ਲਈ ਬੰਦ ਹੋਣ ਦੀ ਸੰਭਾਵਨਾ 

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਵਿੱਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 21 ਤੋਂ ਵਧ ਕੇ 35 ਤੱਕ ਪਹੁੰਚ ਗਈ ਹੈ। ਜਦਕਿ ਰਾਤੋ ਰਾਤ ਪੌਜੇਟਿਵ ਕੇਸਾਂ ਦੀ ਗਿਣਤੀ 1140 ਤੋਂ 1372 ਹੋ ਗਈ ਹੈ। ਵੇਲਜ਼ ਵਿੱਚ ਪੌਜੇਟਿਵ ਕੇਸ 60 ਤੋਂ ਵਧ ਕੇ 94, ਸਕਾਟਲੈਂਡ ਵਿੱਚ 121 ਤੋਂ ਵਧ ਕੇ 153 ਅਤੇ ਉੱਤਰੀ ਆਇਰਲੈਂਡ ਵਿੱਚ 34 ਤੋਂ 45 ਹੋ ਗਏ ਹਨ। ਸਥਿਤੀ ਨੂੰ ਭਾਂਪਦਿਆਂ ਸਿਹਤ ਸਕੱਤਰ ਮੈੱਟ ਹਾਨਕੌਕ ਨੇ ਸਪੱਸ਼ਟ ਕੀਤਾ ਹੈ ਕਿ 70 ਸਾਲ ਤੋਂ ਵਧੇਰੇ ਉਮਰ ਵਾਲੇ ਬਜ਼ੁਰਗ 4 ਮਹੀਨੇ ਲਈ ਘਰ ਵਿੱਚ ਰਹਿ ਕੇ ਆਪਣੀ ਸਿਹਤ ਦਾ ਖਿਆਲ ਰੱਖਣਗੇ। ਇੰਗਲੈਂਡ ਭਰ ਵਿੱਚ ਪੱਬ ਤੇ ਰੈਸਟੋਰੈਂਟ ਜਲਦੀ ਹੀ ਬੰਦ ਹੋਣ ਦੀ ਸੰਭਾਵਨਾ ਹੈ। ਹੋਟਲਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਸਕਾਟਲੈਂਡ ਦੇ ਲਗਭਗ 2476 ਸਕੂਲਾਂ ‘ਚ ਪੜ੍ਹਦੇ 7 ਲੱਖ ਬੱਚੇ ਚੜ੍ਹਦੇ ਅਪ੍ਰੈਲ ਤੋਂ ਚਾਰ ਮਹੀਨੇ ਦੀ ਛੁੱਟੀ ‘ਤੇ ਭੇਜੇ ਜਾਣ ਦੀ ਸੰਭਾਵਨਾ ਹੈ।

Share This :

Leave a Reply