
ਚੰਡੀਗੜ੍ਹ (ਮੀਡੀਆ ਬਿਊਰੋ) ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਸ਼ਹਿਰ ਪੰਚਕੂਲਾ ਚ ਕਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ । ਬੀਤੀ ਰਾਤ ਇੱਕੋ ਪਰਿਵਾਰ ਦੇ 8 ਲੋਕਾਂ ਦੇ ਕਰੋਨਾ ਵਾਇਰਸ ਪੁਜਟਿਵ ਹੋਣ ਤੋਂ ਬਾਅਦ ਪ੍ਰਸ਼ਾਸਨ ਚ ਹੜਕੰਪ ਮਚ ਗਿਆ । ਇਸ ਕਾਰਨ ਪੰਚਕੂਲਾਂ ਚ ਕੁੱਲ ਪੀੜਤਾਂ ਦੀ ਗਿਣਤੀ 14 ਹੋ ਗਈ ਹੈ ।

ਸੂਤਰਾਂ ਅਨੁਸਾਰ ਸੈਕਟਰ 16 ਦੀ ਰਹਿਣ ਵਾਲੀ ਔਰਤ ਜੋ ਕਿ ਇੱਕ ਫੈਕਟਰੀ ਚ ਕੰਮ ਕਰਦੀ ਸੀ ,ਨੂੰ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਹੋਇਆ । ਭਾਵੇਂ ਉਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਪਰਿਵਾਰ ਨੂੰ ਇਕਾਂਤਵਾਸ ਵਿਚ ਰੱਖਿਆ ਅਤੇ ਉਨ੍ਹਾਂ ਦੀਆਂ ਦੇ ਸੈਂਪਲ ਲਏ ਸਨ । ਬਾਅਦ ਉਸ ਦੇ ਪਤੀ ਸਮੇਤ ਇਕੋ ਪਰਿਵਾਰ ਦੇ 8 ਲੋਕਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ ।
ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਪੀੜਤ ਹੋਣ ਵਾਲੀ ਇਹ ਔਰਤ ਜਲੰਧਰ ਤੋਂ ਵੀ ਆਈ ਸੀ ਅਤੇ ਇਹ ਵੀ ਸ਼ੰਕਾ ਹੈ ਕਿ ਉਹ ਇੱਕ ਪੰਚਕੂਲਾ ਦੇ ਡਾਕਟਰ ਤੋਂ ਵੀ ਦਵਾਈ ਲੈਂਦੀ ਸੀ।ਪਰ ਡਾਕਟਰ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਆਈ ਹੈ ।




















