
ਨਵਾਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਆੜ੍ਹਤੀ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ ਦੀ ਮੌਜੂਦਗੀ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਦਾਣਾ ਮੰਡੀ ਵਿਖੇ ਜੋ ਵੀ ਕਣਕ ਆਵੇਗੀ, ਉਹ ਸਿਰਫ਼ ਸਰਕਾਰੀ ਖਰੀਦ ਏਜੰਸੀ ਨੂੰ ਹੀ ਵੇਚੀ ਜਾਵੇਗੀ। ਆੜ੍ਹਤੀ ਐਸੋਸੀਏਸ਼ਨ ਅਨੁਸਾਰ ਜੇਕਰ ਕਿਸੇ ਵਿਅਕਤੀ ਨੇ ਨਿੱਜੀ ਤੌਰ ’ਤੇ ਕਣਕ ਦੀ ਖਰੀਦ ਘਰ ਰੱਖਣ ਲਈ ਖਰੀਦ ਕਰਨੀ ਹੋਵੇ ਤਾਂ ਸੀਜ਼ਨ ਖਤਮ ਹੋਣ ਤੋਂ ਬਾਅਦ ਆਪੋ-ਆਪਣੇ ਆੜ੍ਹਤੀਆਂ ਪਾਸੋਂ ਕਣਕ ਸਾਫ਼ ਕਰਵਾ ਕੇ ਘਰ ਰੱਖਣ ਲਈ ਖਰੀਦ ਕੇ ਲੈਕੇ ਜਾ ਸਕਦੇ ਹਨ।

ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਸਰਕਾਰ ਵੱਲੋਂ ਵੀ ਸੋਸ਼ਲ ਡਿਸਟੈਂਸ ਸਬੰਧੀ ਬਹੁਤ ਸਖਤ ਹਦਾਇਤਾਂ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਸੋਸ਼ਲ ਡਿਸਟੈਂਸ ਨੂੰ ਲਾਗੂ ਕਰਨਾ ਪੰਜਾਬ ਸਰਕਾਰ ਦਾ ਅਹਿਮ ਹਿੱਸਾ ਹੈ। ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀ ਨੂੰ ਆੜ੍ਹਤੀ ਐਸੋਸੀਏਸ਼ਨ ਵੱਲੋਂ ਜੁਰਮਾਨੇ ਦਾ ਉਪਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਤੇ ਸ. ਚਮਨ ਸਿੰਘ ਭਾਨ ਮਜਾਰਾ ਚੇਅਰਮੈਨ ਮਾਰਕਿਟ ਕਮੇਟੀ ਨਵਾਸ਼ਹਿਰ, ਸ਼੍ਰੀ ਮਨਜਿੰਦਰ ਵਾਲੀਆ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਨਵਾਂਸ਼ਹਿਰ, ਸ਼੍ਰੀ ਗੁਰਬਚਨ ਸਿੰਘ ਦੁਪਾਲਪੁਰ, ਸ਼੍ਰੀ ਸੁਰਿੰਦਰ ਸਿੰਘ ਆੜ੍ਹਤੀ, ਸ਼੍ਰੀ ਸੁਰਜੀਤ ਸਿੰਘ ਆੜ੍ਹਤੀ ਜਾਡਲਾ, ਸ਼੍ਰੀ ਮਲਵਿੰਦਰ ਸਿੰਘ ਆੜ੍ਹਤੀ ਨਵਾਂਸ਼ਹਿਰ ਆਦਿ ਹਾਜ਼ਰ ਸਨ।