ਆਸ਼ਾ ਵਰਕਰ ਯੂਨੀਅਨ ਨੇ ਜਿਲਾ ਪਰਿਵਾਰ ਭਲਾਈ ਅਫਸਰ ਨੂੰ ਮੰਗ ਪੱਤਰ ਦਿੱਤਾ

ਆਸ਼ਾ ਵਰਕਰ ਯੂਨੀਅਨ ਵੱਲੋ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿਚ ਮੰਗ ਪੱਤਰ ਦਿੱਤੇ ਜਾਣ ਦਾ ਦ੍ਰਿਸ਼।

ਫਤਹਿਗੜ੍ਹ ਸਾਹਿਬ, (ਸੂਦ)-ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿਚ ਅੱਜ ਪੰਜਾਬ ਦੇ 22 ਸਿਵਲ ਸਰਜਨਾ ਨੂੰ ਮੰਗ ਪੱਤਰ ਦਿੱਤੇ ਗਈ ਅਤੇ ਫਤਿਹਗੜ੍ਹ ਸਾਹਿਬ ਵਿਖੇ ਵੀ ਜਿਲਾ ਪਰਿਵਾਰ ਭਲਾਈ ਅਫਸਰ ਕਰਮ ਸਾਗਰ ਨੂੰ ਮੰਗ ਪੱਤਰ ਦਿੱਤਾ ਗਿਆ।
ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਸਿਹਤ ਸੇਵਾਵਾ ਵਿਚ ਪੁਰਾ ਸਹਿਯੋਗ ਕੀਤਾ ਜਾ ਰਿਹਾ ਹੈ।

ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾ ਨੂੰ ਚੰਗੂੀ ਕਾਰਜੂਜਾਰੀ ਕਰਕੇ ਜੋ ਇੰਨਸੇਟਿਵ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਉਹ ਇੰਨਬਿੰਨ ਲਾਗੂ ਕੀਤਾ ਜਾਵੇ, ਆਸ਼ਾ ਵਰਕਰਾਂ ਨੂੰ ਜਨਵਰੀ 2020 ਤੋਂ ਲੈ ਜੂਨ 2020 ਤੱਕ 1000 ਰੁਪਏ ਪ੍ਰਤੀ ਮਹੀਨਾ ਜਦਕਿ ਫੈਸਿਲੀਟੇਟਰ ਨੂੰ 500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ, ਸਮੇਂ ਅਤੇ ਹਲਾਤਾ ਨੂੰ ਦੇਖਦੇ ਹੋਏ ਆਸ਼ਾ ਵਰਕਰਾਂ ਨੂੰ ਇੰਨਸੇਟਿਵ ਪਾਉਣ ਦੀ ਤਾਰਕੀ ਹਰ ਮਹੀਨੇ ਤੈਅ ਕੀਤੀ ਜਾਵੇ ਅਤੇ ਉਸੇ ਤਾਰੀਕ ਨੂੰ ਹੀ ਇੰਨਸੈਟਿਵ ਮਿਲੇ, ਜੋ ਪਿਛਲੀਆਂ ਪੈਮੇਟ ਰਹਿੰਦੀਆਂ ਹਨ ਉਹ ਵੀ ਆਸ਼ਾ ਵਰਕਰਾ ਦੇ ਖਾਤੇ ਵਿਚ ਪਾਈਆ ਜਾਣ, ਆਸ਼ਾ ਵਰਕਰਾ ਦੀ ਗਰਮੀ ਦੀ ਵਰਦੀ ਦੀ ਪੈਮੇਂਟ ਵੀ ਛੇਤੀ ਦਿੱਤੀ ਜਾਵੇ, ਆਸ਼ਾ ਵਰਕਰਾਂ ਨੂੰ ਦਸਤਾਨੇ, ਸੈਨੀਟਾਈਜਰ, ਮਾਸਕ ਵੀ ਮੁਹੱਈਆ ਕਰਵਾਏ ਜਾਣ, ਜੇ ਕਿਸੇ ਆਸ਼ਾ ਵਰਕਰ ਜਾਂ ਫੈਸਿਲੀਟੇਟਰ ਦੀ ਕੋਵਿਡ- 19 ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਜਾਂਦੀ ਹੈ ਤਾਂ ਪ੍ਰਭਾਵਿਤ ਪਰਿਵਾਰ ਨੂੰ 50 ਲੱਖ ਰੁਪਏ ਦੀ ਬੀਮਾ ਯੋਜਨਾ ਹੇਠ ਲਿਆ ਕੇ ਆਰਥਿਕ ਮੱਦਦ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਆਸ਼ਾ ਵਰਕਰਾ ਤੇ ਫੈਸਲੀਟੇਟਰਾ ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ਤੇ ਕੱੰਮ ਕਰ ਰਹੀਆਂ ਹਨ ਇਸ ਲਈ ਬਣਦੇ ਸਰਕਾਰੀ ਹੱਕ ਦਿੱਤੇ ਜਾਣ। ਇਸ ਮੌਕੇ ਪਰਵਿੰਦਰ ਕੌਰ ਕੋਟਲਾ ਜੱਟਾਂ, ਸ਼ਮਿੰਦਰ ਕੌਰ ਕੋਟਲਾ ਡਡਹੇੜੀ, ਕਮਲਪ੍ਰੀਤ ਕੌਰ ਭੜੀ, ਹਰਜਿੰਦਰ ਕੌਰ ਅਮਰਾਲਾ, ਕਸ਼ਮੀਰ ਕੌਰ ਨਰਾਇਗੜ੍ਹ ਛੰਨਾ ਅਤੇ ਹੋਰ ਹਾਜਰ ਸਨ।

Share This :

Leave a Reply