
ਸ੍ਰੀ ਮੁਕਤਸਰ ਸਾਹਿਬ ( ਰਣਜੀਤ ਗਿੱਲ ) ਵਿਚ ਮਾਨਯੋਗ ਸ.ਰਾਜਬਚਨ ਸਿੰਘ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਲਾਕਡਾਊਨ ਦੌਰਾਨ ਲੋੜ੍ਹਵੰਦਾਂ ਲਈ ਲੰਗਰ ਘਰ ਘਰ ਪਚਾਉਣ ਦੀ ਕੀਤੀ ਸੁਰੂਆਤ ਅਤੇ ਆਪਣੀ ਸੁਰੱਖਿਆ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ। ਐਸ.ਐਸ.ਪੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਵੱਲੋਂ ਦਿੱਤੀਆ ਹਦਾਇਤਾਂ ਤਹਿਤ ਲੋਕਾਂ ਨੂੰ ਲਾਕਡਾਊਨ ਦੌਰਾਨ ਕੋਈ ਸਮੱਸਿਆ ਨਾ ਆਵੇ ਜਿਹੜ੍ਹੇ ਲੋੜਵੰਦ ਹਨ ਅਤੇ ਜੋ ਹਰ ਰੋਜ਼ ਮਿਹਨਤ ਕਰਕੇ ਉਸੇ ਦਿਨ ਖਾਂਦੇ ਸਨ ਉਨਾਂ ਲਈ ਜਿਲ੍ਹਾਂ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਲੋਕਾਂ ਦੇ ਘਰਾਂ ਤੱਕ ਲੰਗਰ ਅਤੇ ਸੁੱਕਾ ਰਾਸ਼ਨ ਪਹੂਚਾਇਆ ਜਾ ਰਿਹਾ।

ਉਂਨ੍ਹਾਂ ਕਿਹਾ ਕਿ ਲੰਗਰ ਪੁਲਿਸ ਅਤੇ ਅਲੱਗ ਅਲੱਗ ਸ਼ਹਿਰ ਦੀਆਂ ਸੰਸਥਾਵਾਂ ਨਾਲ ਮਿਲ ਕਿ ਸੋਨੀ ਬਾਬਾ ਅਸ਼ਾਰਮ ਨੇੜ੍ਹੇ ਸਿਵਲ ਹਸਪਤਾਲ ਤਿਆਰ ਕਰਕੇ ਅਲੱਗ ਅਲੱਗ ਪੁਲਿਸ ਟੀਮਾਂ ਨੂੰ ਨਾਲ ਲਗਾ ਕੇ ਜਿਲ੍ਹਾਂ ਅੰਦਰ ਅਲੱਗ ਥਾਵਾਂ ਤੇ ਵੰਡਿਆਂ ਜਾ ਰਿਹਾ ਹੈ। ਜੋ ਸਵੇਰੇ ਸ਼ਾਮ ਲੋੜ੍ਹਵੰਦਾਂ ਲਈ ਘਰ ਵਿੱਚ ਲੰਗਰ ਪਹੁਚਾ ਰਹੇ ਹਨ। ਉਨ੍ਹਾਂ ਸਭ ਨੂੰ ਅਪੀਲ ਕੀਤੀ ਹੈ ਕਿ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਆਪਣੇ ਘਰਾਂ ਅੰਦਰ ਰਹਿ ਕੇ ਸਹਿਯੋਗ ਦਿਉ ਅਤੇ ਤੁਹਾਡੇ ਘਰਾਂ ਅੰਦਰ ਹੀ ਤੁਹਾਡਾ ਲੋੜੀਦਾ ਸਮਾਨ ਪਹੁਚਾਇਆ ਜਾ ਰਿਹਾ ਹੈ। ਉਨ੍ਹਾਂ ਸਾਰੀਆ ਸੇਵਾ ਸੁਸਾਇਟੀ ਅਤੇ ਐਨ.ਜੀ ਓ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਨੂੰ ਸਹਿਯੋਗ ਲਈ ਕੰਟਰੋਲ ਰੂਮ ਦੇ 80543-70100 , 01633-263622 ਤੇ ਸਪੰਰਕ ਕਰਕੇ ਆਪਣੇ ਸਹਿਯੋਗ ਦੇ ਸਕਦੇ ਹੋ।
ਇਸ ਮੌਕੇ ਸ. ਗੁਰਮੇਲ ਸਿੰਘ ਐਸ.ਪੀ ਐਚ, ਸ.ਗੁਰਮੇਲ ਸਿੰਘ ਐਸ.ਪੀ (ਡੀ), ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ), ਹੀਨਾ ਗੁਪਤਾ ਡੀ.ਐਸ.ਪੀ ਐਚ ਸ੍ਰੀ ਮੁਕਤਸਰ ਸਾਹਿਬ, ਸ. ਤਲਵਿੰਦਰ ਸਿੰਘ ਡੀ.ਐਸ.ਪੀ (ਸ.ਡ) ਸ੍ਰੀ ਮੁਕਤਸਰ ਸਾਹਿਬ, ਇਸਪੈਕਟਰ ਤਜਿਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਐਸ.ਆਈ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ, ਜੇ ਬਾਬਾ ਖੇਤਰਪਾਲ ਜੀ ਸੁਸਾਇਟੀ ਚੰਦਨ ਨਾਗਪਾਲ, ਅਕਾਸ਼ ਰੁਪਾਣਾ, ਨਰਿੰਦਰਪਾਲ, ਅਨੁਰਾਗ ਸ਼ਰਮਾ, ਇੰਦਰਜੀਤ,
ਹਰਜੋਤ ਸਿੰਘ, ਡਾਂ ਸੁਰਿਦਰ ਕਬੋਜ, ਐਮ ਸੀ ਮਹਿੰਦਰ ਚੋਧਰੀ, ਮੁਕਤੀਸਰ ਵੈਲਫੈਅਰ ਸੁਸਾਇਟੀ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਸਾਲਾਸਰ ਸੇਵਾ ਸੁਸਾਇਟੀ ਤੇ ਬਾਬਾ ਖੇਤਰਪਾਲ ਜੀ ਸੇਵਾ ਸੁਸਾਇਟੀ ਤੋਂ ਦੀਪਕ ਕੁਮਾਰ, ਸੰਜੀਵ ਕੁਮਾਰ, ਸੰਦੀਪ, ਗਗਨ, ਡੋਲੀ, ਰੋਹਿਤ, ਰਜਿੰਦਰ ਕੁਮਾਰ, ਚਾਲੀ ਮੁਕਤੇ ਵੈਲਫੈਅਰ ਸੁਸਾਇਟੀ ਪ੍ਰਧਾਨ ਐਚ.ਐਸ.ਕਪੂਰ ਅਤੇ ਹਰਪ੍ਰੀਤ ਸਿੰਘ ਪੀ.ਆਰ.ਓ ਆਦਿ ਹਾਜ਼ਰ ਸਨ।