ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ ਲਈ 22 ਜੂਨ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਡਿਪਟੀ ਕਮਿਸ਼ਨਰ ਸ਼੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਅੰਮ੍ਰਿਤਸਰ

ਅੰਮ੍ਰਿਤਸਰ, (ਮੀਡੀਆ ਬਿਊਰੋ) ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਸ਼ੁਰੂ ਕੀਤੀ ਗਈ ਸਕੀਮ ਆਪਣੀ ਗੱਡੀ ਆਪਣਾ ਰੋਜ਼ਗਾਰ, ਨੌਜਾਵਾਨਾਂ ਲਈ ਸਵੈ-ਰੋਜ਼ਗਾਰ ਦਾ ਇੱਕ ਸੁਨਹਿਰੀ ਮੌਕਾ ਹੈ। ਇਸ ਸਕੀਮ ਲਈ ਅੰਮ੍ਰਿਤਸਰ ਜਿਲੇ ਦੇ ਨੋਜਵਾਨ 22 ਜੂਨ ਤੱਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮ੍ਰਿਤਸਰ ਵਿਖੇ ਫਾਰਮ ਜਮਾ ਕਰਾ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਕੀਮ ਲਈ ਫਾਰਮ 22 ਜੂਨ ਤੱਕ ਜਮਾਂ ਕਰਵਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਕਾਰ ਲਈ 75000/- ਰੁਪਏ ਤੱਕ ਦੀ ਸਬਸਿਡੀ ਜਾਂ ਕਾਰ ਦੀ ਕੁੱਲ ਕੀਮਤ ਦਾ 15% ਜੋ ਵੀ ਘੱਟ ਹੈ ਅਤੇ ਆਟੋ ਰਿਕਸ਼ਾ ਲਈ 50000/- ਰੁਪਏ ਦੀ ਸਬਸਿਡੀ ਜਾਂ ਆਟੋ ਰਿਕਸ਼ਾ ਦੀ ਕੁੱਲ ਕੀਮਤ ਦਾ 15% ਜੋ ਵੀ ਘੱਟ ਹੈ, ਸਰਕਾਰ ਵਲੋਂ ਸਫਲ ਉਮੀਦਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ । ਉਨਾਂ ਦੱਸਿਆ ਕਿ ਕੋਈ ਵੀ ਨੋਜਵਾਨ ਜੋ ਅੰਮ੍ਰਿਤਸਰ ਜਿਲੇ ਦਾ ਨਿਵਾਸੀ ਹੈ, ਜਿਸਦੀ ਉਮਰ 1 ਨਵੰਬਰ, 2019 ਤੱਕ 21 ਤੋਂ 45 ਸਾਲ ਦੇ ਵਿਚਕਾਰ, ਘੱਟੋ-ਘੱਟ ਮਿਡਲ (ਅੱਠਵੀਂ ਜਮਾਤ) ਪਾਸ ਹੈ ਅਤੇ ਨੀਲਾ ਕਾਰਡ/ਸਮਾਰਟ ਕਾਰਡ ਧਾਰਕ ਹੈ, ਉਹ ਇਸ ਸਕੀਮ ਲਈ ਅਪਲਾਈ ਕਰ ਸਕਦਾ ਹੈ। ਉਨਾਂ ਦੱਸਿਆ ਕਿ ਉਮੀਦਵਾਰ ਕੋਲ ਲੋੜੀਂਦਾ ਡਰਾਈਵਿੰਗ ਲਾਈਸੈਂਸ ਹੋਣਾ ਚਾਹੀਦਾ ਹੈ । ਉਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚਾਹਵਾਨ ਉਮੀਦਵਾਰ ਫਾਰਮ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਨੇੜੇ ਜ਼ਿਲਾ ਅਦਾਲਤਾਂ, ਅੰਮ੍ਰਿਤਸਰ ਵਿਖੇ ਜਮਾ ਕਰਵਾਉਣ ।

Share This :

Leave a Reply