ਆਨ-ਲਾਈਨ ਬਾਲ ਕਵੀ-ਦਰਬਾਰ ਯਾਦਗਾਰੀ ਹੋ ਨਿਬੜਿਆ।

ਸੰਗਰੂਰ (ਅਜੈਬ ਸਿੰਘ ਮੋਰਾਵਾਲੀ) ਸਥਾਨਿਕ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਲਾਕ-ਡਾਊਨ ਸਮੇਂ ਦੌਰਾਨ ਵਿਦਿਆਰਥੀਆਂ ਦੀਆਂ ਕਾਵਿ-ਬਿਰਤੀਆਂ ਨੂੰ ਉਜਾਗਰ ਕਰਨ ਦੇ ਉਦੇਸ਼ ਹਿਤ ਜੂਮ ਐਪ ਰਾਹੀਂ ਆਨ-ਲਾਈਨ ਤਿੰਨ ਰੋਜਾ ਬਾਲ ਕਵੀ-ਦਰਬਾਰ ਕਰਵਾਇਆ ਗਿਆ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਕਵੀ ਦਰਬਾਰ ਸੁਸਾਇਟੀ ਪ੍ਰਧਾਨ ਦਲਵੀਰ ਸਿੰਘ ਬਾਬਾ, ਗੁਰਿੰਦਰਵੀਰ ਸਿੰਘ ਸਕੱਤਰ ਦੇ ਨਾਲ ਕੋਆਰਡੀਨੇਸ਼ਨ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੁਜਰਾਲ, ਨਰਿੰਦਰਪਾਲ ਸਿੰਘ ਸਾਹਨੀ(ਸਰਪ੍ਰਸਤ) , ਸੁਰਿੰਦਰਪਾਲ ਸਿੰਘ ਸਿਦਕੀ, ਚਰਨਜੀਤ ਪਾਲ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।

ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਅੰਮ੍ਰਿਤਸਰ,ਗੁਰਦਾਸਪੁਰ,ਜਲੰਧਰ,ਲੁਧਿਆਣਾ, ਪਟਿਆਲਾ ,ਸੰਗਰੂਰ ਤੋਂ ਬਿਨਾ ਹੈਦਰਾਬਾਦ,ਮੁੰਬਈ, ਦਿੱਲੀ,ਆਦਿ ਦੇ ਵਿਦਿਆਰਥੀਆਂ ਦੀ  ਸ਼ਮੂਲੀਅਤ ਨਾਲ ਇਹ ਸਮਾਗਮ ਰਾਸ਼ਟਰੀ ਪੱਧਰ ਦਾ ਬਣ ਗਿਆ।ਇਸ ਸਬੰਧੀ ਮਿੰਨੀ, ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਕ੍ਰਮਵਾਰ ਤਿੰਨ ਰਾਤਰੀਆਂ ਨੂੰ  ਕਵਿਤਾਵਾਂ,ਗੀਤ,ਕਵਿਸ਼ਰੀ ਦੇ ਰੂਪ ਵਿੱਚ ਰਚਨਾਵਾਂ ਦੀ ਖੂਬਸੂਰਤ ਢੰਗ ਨਾਲ  ਕੀਤੀ ਪੇਸ਼ਕਾਰੀ ਨੇ ਦੇਸ਼-ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਪ੍ਰਭਾਵਿਤ ਕੀਤਾ।ਸ੍ਰ ਗੁਰਿੰਦਰ ਸਿੰਘ ਗੁਜਰਾਲ ਦੇ ਬਾਖੂਬੀ ਕੀਤੇ ਸਟੇਜ ਸੰਚਾਲਨ ਅਧੀ ਨਬਾਲ ਕਵੀਆਂ ਵੱਲੋਂ ਜਿਥੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਮਿਲਦੇ ਸ਼ੰਦੇਸ਼ ਸਬਰ,ਸੰਤੋਖ,ਸਿਦਕ,ਰਜਾ ਦਾ ਵਰਨਣ ਕੀਤਾ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਸੇਧ ਲੈਣ ਅਤੇ ਅਜੋਕੇ ਨੌਜਵਾਨ ਨੂੰ ਗੁਰਮਤਿ ਸਿਧਾਤਾਂ, ਸਿੱਖ ਸਭਿਆਚਾਰ ਨੂੰ ਅਪਨਾਉਣ ਦਾ ਹਲੂਣਾ ਦਿੱਤਾ। ਸ੍ਰ ਨਰਿੰਦਰਪਾਲ ਸਿੰੰਘ ਸਾਹਨੀ ਅਤੇ ਸ੍ਰ ਸੁਰਿੰਦਰਪਾਲ ਸਿੰਘ ਸਿਦਕੀ ਅਤੇ  ਚਰਨਜੀਤਪਾਲ ਸਿੰਘ ਨੇ ਬਤੌਰ ਨਿਗਰਾਨ ਸੇਵਾ ਨਿਭਾਈ ਜਦੋਂ ਕਿ ਗੁਰਮੀਤ ਸਿੰਘ, ਰਾਜਿੰਦਰਪਾਲ ਸਿੰਘ ਨੇ ਸਮਾਂ-ਵਾਚਕ ਵਜੋਂ ਭੂਮਿਕਾ ਨਿਭਾਈ।  ਇਸ ਸਮਾਗਮ ਲਈ ਹਰਦੀਪ ਸਿੰਘ ਸਾਹਨੀ, ਮਹਿੰਦਰਪਾਲ ਸਿੰਘ ਪਾਹਵਾ,ਪਰੀਤਮ ਸਿੰਘ,ਅਮਰਜੀਤ ਸਿੰਘ ਪਾਹਵਾ, ਬਲਜੋਤ ਸਿੰਘ,ਅਮਰਪਰੀਤ ਸਿੰਘ ਜਲੰਧਰ , ਲਖਦੀਪ ਸਿੰਘ ,ਸਵਰਨ ਕੌਰ,ਜਸਪਰੀਤ ਕੌਰ,ਰਾਜਵੰਤ ਕੌਰ ਦੇ ਨਾਲ ਸਰਕਾਰੀ ਸਕੂਲਾਂ ਤੋਂ ਇਲਾਵਾ ਬੜੂ ਸਾਹਿਬ ਦੀਆਂ ਅਕਾਲ ਅਕੈਡਮੀਆਂ, ਐਜੂਕੇਟ ਪੰਜਾਬ ਸੰਸਥਾ ਵੱਲੋਂ ਵਿਸ਼ੇਸ਼ ਸਹਿਯੋਗ ਮਿਲਿਆ। ਇਸ ਸਮਾਗਮ ਵਿੱਚ ਪੰਥਕ ਵਿਦਵਾਨ,ਸਾਹਿਤਕਾਰ ਡਾ ਇੰਦਰਜੀਤ ਸਿੰਘ ਵਾਸੂ ਫਗਵਾੜਾ ਅਤੇ ਸੰਗਰੂਰ ਦੀ ਪ੍ਰਸਿੱਧ ਕਵਿੱਤਰੀ ਤੇ ਲੇਖਿਕਾ ਸੁਖਵਿੰਦਰ ਕੌਰ ਸਿੱਧੂ ਨੇ ਵਿਸ਼ੇਸ ਤੌਰ ਤੇ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੂੰ ਕਵਿਤਾ ਉਚਾਰਨ ਸਬੰਧੀ ਸੇਧ ਅਤੇ ਪ੍ਰੇਰਨਾ ਦਿੱਤੀ। ਸ੍ਰ ਅਜੀਤ ਸਿੰਘ ਅਮਰੀਕਾ, ਜਸਵਿੰਦਰ ਪਾਲ ਸਿੰਘ ਕੈਨੇਡਾ,ਰਣਜੀਤ ਸਿੰਘ ਗੁਜਰਾਲ ਦਿੱਲੀ, ਰਣਬੀਰ ਸਿੰਘ ਹੈਦਰਾਬਾਦ, ਜਗਜੋਤ ਸਿੰਘ, ਜਸਦੀਪ ਸਿੰਘ ਮੁੰਬਈ ਅਤੇ ਰਾਜਵੀਰ ਸਿੰਘ ਰੰਗੀਲਾ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਸ੍ਰ ਦਲਵੀਰ ਸਿੰਘ ਨੇ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਕਵੀਆਂ ਨੂੰ ਸੁਸਾਸਟੀ ਵੱਲੋਂ ਈ-ਸਰਟੀਫੀਕੇਟ ਭੇਜੇ ਜਾਣਗੇ, ਜਦੋਂ ਕਿ ਤਿੰਨਾ ਗਰੁੱਪਾਂ  ਵਿੱਚੋਂ ਵਧੀਆ ਪੇਸ਼ਕਾਰੀ ਤੇ ਆਧਾਰਿਤ ਚੁਣੇ ਗਏ ਵਿਦਿਆਰਥਥੀਆਂ ਨੂੰ ਸੁਸਾਇਟੀ ਵੱਲੋਂ ਵਿਸ਼ੇਸ਼ ਸਮਾਗਮ ਦੌਰਾਨ ਇਨਾਮ-ਸਨਮਾਨ ਦਿੱਤਾ ਜਾਵੇਗਾ। ਗੁਰਿੰਦਰਵੀਰ ਸਿੰਘ ਸਕੱਤਰ ਨੇ ਇਸ ਯਾਦਗਾਰੀ ਕਵੀਦਰਬਾਰ ਦੀ ਸਫਲਤਾ ਲਈ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ।

Share This :

Leave a Reply