ਆਈ.ਟੀ.ਆਈ.ਬੇਰੀ ਗੇਟ ਦੇ ਬੱਚਿਆਂ ਨੇ ਤਿਆਰ ਕੀਤੇ 4000 ਮਾਸਕ,

ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਨੂੰ ਮਾਸਕ ਸੌਂਪਦੇ ਪ੍ਰਿੰਸੀਪਲ ਕਿਰਪਾਲ ਸਿੰਘ ਤੇ ਸਟਾਫ

ਅੰਮ੍ਰਿਤਸਰ (ਮੀਡੀਆ ਬਿਊਰੋ ) ਸਰਕਾਰੀ ਆਈ ਟੀ ਆਈ ਬੇਰੀ ਗੇਟ ਅੰਮ੍ਰਿਤਸਰ ਦੇ ਬੱਚਿਆਂ ਨੇ ਸੰਕਟ ਦੇ ਇਸ ਮੌਕੇ 4000 ਮਾਸਕ ਤਿਆਰ ਕਰਕੇ ਲੋੜਵੰਦ ਤੱਕ ਮੁਫ਼ਤ ਵੰਡਣ ਲਈ ਜਿਲਾ ਪ੍ਰਸ਼ਾਸਨ ਨੂੰ ਸੌਂਪੇ ਹਨ। ਇਸ ਬਾਬਤ ਜਾਣਕਾਰੀ ਦਿੰਦੇ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ ਦੀ ਲੋੜ ਅਨੁਸਾਰ ਵੱਧ ਤੋਂ ਵੱਧ ਮਦਦ ਕਰਨ ਦੀਆਂ ਕੀਤੀਆਂ ਹਦਾਇਤਾਂ ਦੇ ਮੱਦੇਨਜ਼ਰ ਸਾਡੇ ਆਈ.ਟੀ.ਆਈ. ਵਿਚ ਪੜਦੇ ਸਿਲਾਈ ਨਾਲ ਸੰਬਧਤ ਟਰੇਡ ਦੇ ਬੱਚਿਆਂ ਨੇ ਸਟਾਫ ਦੀ ਸਹਾਇਤਾ ਨਾਲ ਮਾਸਕ ਤਿਆਰ ਕਰਨ ਦਾ ਫੈਸਲਾ ਕੀਤਾ।

ਉਨਾਂ ਦੱਸਿਆ ਕਿ ਇਸ ਲਈ ਸਾਨੂੰ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਹੁਰਾਂ ਵੱਲੋਂ ਕੱਪੜੇ ਦੀ ਵੱਡੀ ਮਦਦ ਪ੍ਰਾਪਤ ਹੋਈ ਅਤੇ ਇਸ ਤੋਂ ਇਲਾਵਾ ਸਾਡੇ ਸਟਾਫ ਨੇ ਆਪ ਕੱਪੜਾ ਖਰੀਦ ਕੇ ਇਹ ਮਾਸਕ ਤਿਆਰ ਕਰਵਾਏ। ਉਨਾਂ ਦੱਸਿਆ ਕਿ ਅੱਜ ਇਹ ਮਾਸਕ ਅਸੀਂ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਜੀ.ਆਈ.ਜੀ. ਟੀ. ਜਤਿੰਦਰ ਸਿੰਘ ਨੂੰ ਲੋੜਵੰਦਾਂ ਤੱਕ ਵੰਡਣ ਲਈ ਭੇਜ ਦਿੱਤੇ ਹਨ। ਉਨਾਂ ਕਿਹਾ ਕਿ ਭਵਿੱਖ ਵਿਚ ਵੀ ਅਸੀਂ ਪ੍ਰਸ਼ਾਸਨ ਦੀ ਲੋੜ ਅਨੁਸਾਰ ਵੱਧ-ਚੜ ਕੇ ਸੰਕਟ ਤੋਂ ਜਿਲੇ ਨੂੰ ਬਾਹਰ ਕੱਢਣ ਲਈ ਯੋਗਦਾਨ ਪਾਵਾਂਗੇ।

Share This :

Leave a Reply