ਆਈ ਟੀ ਆਈ ਦੇ ਪ੍ਰਿੰਸੀਪਲ ਨੇ ਕੈਬਨਿਟ ਮੰਤਰੀ ਸੋਨੀ ਨੂੰ ਦਿੱਤੇ 2000 ਮਾਸਕ

ਸਿਖਿਆਰਥਣਾਂ ਵਲੋਂ ਬਣਾਏ ਗਏ ਮਾਸਕ ਸ੍ਰੀ ਓਪੀ ਸੋਨੀ ਨੂੰ ਭੇਂਟ ਕਰਦੇ ਹੋਏ।

ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਅੱਜ ਕਰੋਨਾ ਵਾਇਰਾਸ ਦੀ ਮਹਾਮਾਰੀ ਜੋ ਕਿ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ, ਆਮ ਲੋਕਾਂ, ਪੁਲਿਸ ਕਰਮਚਾਰੀਆ, ਸਿਹਤ ਵਿਭਾਗ, ਸਫਾਈ ਕਰਮਚਾਰੀਆ ਲਈ ਮਾਸਕ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਪ੍ਰਿੰਸੀਪਲ ਰਣਜੀਤ ਕੌਰ ਸਰਕਾਰੀ ਆਈ ਟੀ ਆਈ (ਇ:) ਰਈਆ ਐਟ ਭਿੰਡਰ ਅਤੇ ਬੇਰੀ ਗੇਟ ਅੰਮ੍ਰਿਤਸਰ ਨੇ ਸਟਾਫ ਦੀ ਸਹਾਇਤਾ ਨਾਲ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ ਸੋਨੀ ਨੂੰ ਲੋੜਵੰਦਾਂ ਦੀ ਸਹਾਇਤਾ ਲਈ 2000 ਮਾਸਕ ਤਿਆਰ ਕਰਕੇ ਦਿੱਤੇ ਗਏ।

ਸ੍ਰੀ ਓਮ ਪ੍ਰਕਾਸ ਸੋਨੀ ਵਲੋਂ ਇਨਾਂ ਮਾਸਕਾਂ ਨੂੰ ਤਿਆਰ ਕਰਨ ਲਈ ਆਈ ਟੀ ਆਈ ਕਰਮਚਾਰੀਆਂ ਦੀ ਭਾਰੀ ਸ਼ਲਾਘਾ ਕੀਤੀ। ਪ੍ਰਿੰਸੀਪਲ ਰਣਜੀਤ ਕੌਰ ਨੇ ਦੱਸਿਆ ਕਿ ਸ੍ਰੀ ਸੋਨੀ ਵਲੋਂ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਉੱਤੇ ਸਟਾਫ ਅਤੇ ਸਿਖਿਆਰਥਣਾਂ ਵਲੋਂ ਹੋਰ 10,000 ਮਾਸਕ ਬਣਾਏ ਜਾ ਰਹੇ ਹਨ। ਇਸ ਕੰਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਰਿਟਾਇਰ ਪ੍ਰਿੰਸੀਪਲ ਕਰਨੈਲ ਸਿੰਘ ਨੇ 5000/- ਰੁਪਏ ਦੀ ਵਿੱਤੀ ਸਹਾਇਤਾ ਪ੍ਰਿੰਸੀਪਲ ਰਣਜੀਤ ਕੌਰ ਸਰਕਾਰੀ ਆਈ ਟੀ ਆਈ (ਇ:) ਰਈਆ ਐਟ ਭਿੰਡਰ ਨੂੰ ਦਿਤੀ ਹੈ।

Share This :

Leave a Reply