ਪਟਿਆਲਾ (ਅਰਵਿੰਦਰ ਸਿੰਘ) ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਨਾਭਾ ਰੋਡ, ਪਟਿਆਲਾ ਵਿਖੇ ਮਾਨਯੋਗ ਸ਼੍ਰੀ ਵੀ.ਕੇ ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿਸੀਪਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫਾਇਰ ਬ੍ਰਿਗੇਡ ਦੀ ਟੀਮ ਆਈ.ਟੀ.ਆਈ ਪਟਿਆਲਾ ਦੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਲਈ ਆਈ ਕਿ ਕਿਸ ਤਰਾਂ ਅੱਗ ਬੁਝਾਈ ਜਾ ਸਕਦੀ ਹੈ। ਜਿਸ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਸ਼੍ਰੀ ਰਜਿੰਦਰ ਸਿੰਘ ਸਬ ਫਾਇਰ ਅਫਸਰ ਅਤੇ ਉਹਨਾਂ ਨਾਲ ਸ਼੍ਰੀ ਜਗਸੀਰ ਸਿੰਘ ਫਾਇਰ ਮੈਨ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਸਥਾ ਦੇ ਮੀਡੀਆ ਇੰਚਾਰਜ ਸ. ਗੁਰਚਰਨ ਸਿੰਘ ਗਿੱਲ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਰਜਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਕਿਸੇ ਥਾਂ ਤੇ ਅੱਗ ਲੱਗਣ ਤੇ ਉਸ ਨੂੰ ਕਿਵੇ ਨਜਿੱਠਿਆ ਜਾਣਾ ਹੈ, ਦੇ ਬਾਰੇ ਵਿਚ ਵਿਸਥਾਰ ਪੂਰਵਕ ਚਾਨਣਾ ਪਾਇਆ ਕਿ ਅੱਗ ਲੱਗਣ ਤੇ ਸਭ ਤੋ ਪਹਿਲਾਂ 101 ਨੰਬਰ ਤੇ ਕਾਲ ਕਰਕੇ ਸੂਚਨਾ ਦੇਣੀ ਚਾਹੀਦੀ ਹੈ, ਇਹ ਨਹੀ ਸੋਚਣਾ ਚਾਹੀਦਾ ਕਿ ਸੂਚਨਾ ਮੈ ਨਹੀ ਸਗੋਂ ਕੋਈ ਹੋਰ ਦੇਵੇਗਾ ਜਾਂ ਸ਼ਾਇਦ ਕਿਸੇ ਨੇ ਪਹਿਲਾਂ ਹੀ ਸੂਚਨਾ ਦੇ ਨਾ ਦਿੱਤੀ ਹੋਵੇ। ਧੂੰਆ ਜਿਆਦਾ ਫੈਲ ਜਾਣ ਤੇ ਆਪਣੇ ਨੱਕ ਅਤੇ ਮ੍ਹੂੰਹ ਨੂੰ ਗਿੱਲੇ ਕੱਪੜੇ ਨਾਲ ਢੱਕ ਲੈਣਾ ਚਾਹੀਦਾ ਹੈ ਅਤੇ ਲਿਫਟ ਦਾ ਪ੍ਰਯੋਗ ਨਾ ਕਰਕੇ ਪੌੜੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਦੱਸਿਆ ਕਿ ਇਹ ਟ੍ਰੇਨਿੰਗ ਆਈ.ਟੀ.ਆਈ ਦੇ ਸਿਖਿਆਰਥੀਆਂ ਲਈ ਬਹੁਤ ਲਾਹੇਵੰਦ ਹੈ। ਸਾਨੂੰ ਆਪਣੇ ਘਰਾਂ ਅਤੇ ਵਰਕਸ਼ਾਪਾ ਵਿਚ ਸਮੋਕ ਡਿਟੇਕਟਰ ਲਗਾਉਣੇ ਚਾਹੀਦੇ ਹਨ। ਇਸ ਤੋ ਇਲਾਵਾ ਹੋਰ ਵੀ ਕਈ ਤਰੀਕਿਆਂ ਬਾਰੇ ਵਿਸਥਾਰ ਪੂਰਵਕ ਦੱਸਦੇ ਹੋਏ ਸਿਖਿਆਰਥੀਆਂ ਦੀ ਜਾਣਕਾਰੀ ਵਿਚ ਭਰਪੂਰ ਵਾਧਾ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਵਿਨੈ ਕੁਮਾਰ ਜੀ ਵਲੋਂ ਬਾਖੂਬੀ ਨਿਭਾਈ ਗਈ। ਅੰਤ ਵਿਚ ਸ਼੍ਰੀ ਅਵਤਾਰ ਸਿੰਘ ਪ੍ਰਿਸੀਪਲ ਜੂਨੀਅਰ ਸਕੇਲ, ਬਲਵੰਤ ਢਿਲੋ ਜੀ.ਆਈ ਅਤੇ ਡੀ.ਪੀ ਸਿੰਘ ਜੀ.ਆਈ ਵਲੋਂ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਤਵਿੰਦਰ ਕੋਰ, ਫਾਰਮਸਿਸਟ (ਕੁਆਰਡੀਨੇਟਰ), ਸ਼੍ਰੀ ਜਗਦੀਪ ਸਿੰਘ ਜੌਸ਼ੀ ਐਂਨ.ਐਸ.ਐਸ ਪ੍ਰੋਗਰਾਮ ਅਫਸਰ, ਮਿਹਰਬਾਨ ਸਿੰਘ ,ਇੰਗ. ਇਸ ਤੋਂ ਇਲਾਵਾ ਹੋਰ ਸਟਾਫ਼ ਮੈਬਰ ਵੀ ਹਾਜਰ ਸਨ।
2020-03-13