ਅੰਮ੍ਰਿਤਸਰ ਤੋਂ 2400 ਯਾਤਰੀ ਦੋ ਰੇਲ ਗੱਡੀਆਂ ਵਿਚ ਉਤਰ ਪ੍ਰਦੇਸ਼ ਲਈ ਰਵਾਨਾ

ਪ੍ਰਵਾਸੀ ਕਾਮਿਆਂ ਨੂੰ ਆਪਣੇ ਘਰਾਂ ਲਈ ਰਵਾਨਾ ਕਰਨ ਮੌਕੇ ਜ਼ਿਲਾ ਅਧਿਕਾਰੀ

ਅੰਮ੍ਰਿਤਸਰ (ਮੀਡੀਆ ਬਿਊਰੋ ) ਇਕ ਪਾਸੇ ਕਈ ਰਾਜਾਂ ਤੋਂ ਪ੍ਰਵਾਸੀ ਕਾਮਿਆਂ ਦੇ ਆਪਣੇ ਘਰਾਂ ਨੂੰ ਪਰਤਣ ਮੌਕੇ ਨੰਗੇ ਪੈਰ ਅਤੇ ਭੁੱਖੇ ਢਿੱਡ ਤੁਰਦਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿੰਨਾ ਵਿਚੋਂ ਕਈ ਰਸਤੇ ਵਿਚ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਉਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਪੰਜਾਬ ਵਿਚ ਫਸੇ ਪ੍ਰਵਾਸੀਆਂ ਨੂੰ ਉਨਾਂ ਦੇ ਘਰ ਭੇਜਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਅੱਜ ਅੰਮ੍ਰਿਤਸਰ ਵਿਚੋਂ ਦੋ ਰੇਲ ਗੱਡੀਆਂ 2400 ਪ੍ਰਵਾਸੀਆਂ ਨੂੰ ਲੈ ਕੇ ਉਤਰ ਪ੍ਰਦੇਸ਼ ਲਈ ਗਈਆਂ, ਜਿੰਨਾ ਵਿਚੋਂ ਇਕ ਗੱਡੀ ਬਸਤੀ ਅਤੇ ਦੂਸਰੀ ਮੁਜ਼ਰਫਪੁਰ ਲਈ ਰਵਾਨਾ ਹੋਈ ।

ਦੋਵਾਂ ਗੱਡੀਆਂ ਵਿਚ ਹੀ 1200-1200 ਯਾਤਰੀ ਸਵਾਰ ਸਨ । ਪ੍ਰਵਾਸੀ ਕਾਮਿਆਂ ਦਾ ਵੱਖ-ਵੱਖ ਥਾਵਾਂ ਉਤੇ ਮੈਡੀਕਲ ਨਿਰੀਖਣ ਕਰਵਾ ਕੇ ਉਨਾਂ ਨੂੰ ਬੱਸਾਂ ਵਿਚ ਰੇਲਵੇ ਸਟੇਸ਼ਨ ਲਿਆਂਦਾ ਗਿਆ, ਇਸ ਮੌਕੇ ਪ੍ਰਵਾਸੀਆਂ ਦੇ ਚਿਹਰਿਆਂ ਉਤੇ ਘਰ ਜਾਣ ਦੀ ਖੁਸ਼ੀ ਸਪੱਸ਼ਟ ਵਿਖਾਈ ਦੇ ਰਹੀ ਸੀ । ਸਾਰੇ ਪ੍ਰਵਾਸੀਆਂ ਨੂੰ ਪਾਣੀ, ਖਾਣਾ ਤੇ ਮੂੰਹ ਉਤੇ ਪਾਉਣ ਲਈ ਮਾਸਕ ਵੀ ਜਿਲਾ ਪ੍ਰਸ਼ਾਸਨ ਵੱਲੋਂ ਮੁਹੱਇਆ ਕਰਵਾਏ ਗਏ । ਇਸ ਮੌਕੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਤਹਿਸੀਲਦਾਰ ਵੀਰ ਕਰਨ ਸਿੰਘ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਕਾਨੂੰਗੋ ਸ੍ਰੀ ਅਸ਼ੋਕ ਕੁਮਾਰ ਤੇ ਹੋਰ ਜ਼ਿਲਾ ਅਧਿਕਾਰੀ ਪ੍ਰਵਾਸੀਆਂ ਨੂੰ ਗੱਡੀਆਂ ਵਿਚ ਬਿਠਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਨਜ਼ਰਸਾਨੀ ਕਰਦੇ ਨਜ਼ਰ ਆਏ।

Share This :

Leave a Reply