ਚੰਡੀਗੜ੍ਹ (ਰਵਿੰਦਰ ਸਿੰਘ ਢਿੱਲੋਂ )ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਚਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ (ਡੀ.ਪੀ.ਓਜ.) ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਅਤੇ ਵਿੱਤੀ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਕਰਕੇ ਮੁਅੱਤਲ ਕਰ ਦਿੱਤਾ।ਡੀ.ਪੀ.ਓ. ਮੋਗਾ ਗੁਰਚਰਨ ਸਿੰਘ,ਡੀ.ਪੀ.ਓ. ਐਸ.ਬੀ.ਐਸ. ਨਗਰ ਮਨਜੀਤ ਕੌਰ, ਡੀ.ਪੀ.ਓ. ਫਰੀਦਕੋਟ ਸੁਨੀਤਾ ਰਾਣੀ ਅਤੇ ਡੀ.ਪੀ.ਓ. ਅੰਮ੍ਰਿਤਸਰ ਹਰਦੀਪ ਕੌਰ ਆਪਣੀ ਮੁਅੱਤਲੀ ਦੇ ਸਮੇਂ ਦੌਰਾਨ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਰਿਪੋਰਟ ਕਰਨਗੇ।
2020-03-13