ਅਮਲੋਹ ਦੀਆਂ ਸਮੱਸਿਆਵਾਂ ਸਬੰਧੀ ਰਾਜੂ ਖੰਨਾ ਨਾਲ ਕੀਤੀ ਸੁਖਬੀਰ ਬਾਦਲ ਨੇ ਗੱਲਬਾਤ

ਫ਼ਤਹਿਗੜ੍ਹ ਸਾਹਿਬ ਅਪ੍ਰੈਲ (ਸੂਦ) ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਕਰੋਨਾ ਵਾਇਰਸ ਬਿਮਾਰੀ ਨੂੰ ਲੈਕੇ ਆ ਰਹੀਆਂ ਸਮੱਸਿਆਵਾਂ ਤੇ ਹਲਕਾ ਅਮਲੋਹ ਅੰਦਰ ਲੋੜਵੰਦਾਂ ਅਤੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵੀਡਿਓ ਕਾਨਫਰੰਸ ਰਾਹੀਂ ਅੱਜ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ। ਰਾਜੂ ਖੰਨਾ ਨੇ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਲਕੇ ਅੰਦਰ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਣ ਵੰਡਣ ਸਮੇਂ ਕੀਤੇ ਜਾ ਰਹੇ ਪੱਖਪਾਤੀ ਰਵੱਇਏ ਤੋਂ ਜਾਣੂ ਕਰਵਾਇਆ ਗਿਆ ਉੱਥੇ ਉਹਨਾਂ ਸ. ਬਾਦਲ ਦੇ ਧਿਆਨ ਵਿੱਚ ਲਿਆਂਦਾ ਕਿ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਵਿਖੇ ਜਿੱਥੇ ਇਹ ਲੋੜਵੰਦਾਂ ਲਈ ਆਇਆ ਰਾਸ਼ਣ ਕਾਂਗਰਸੀ ਕੋਂਸਲਰਾਂ ਤੇ ਪਿੰਡਾਂ ਦੇ ਕਾਂਗਰਸੀ ਸਰਪੰਚਾਂ ਰਾਹੀਂ ਵੰਡਿਆ ਜਾ ਰਿਹਾ ਹੈ ਜਿਹੜਾ ਕਿ ਇਹ ਕੋਂਸਲਰ ਅਤੇ ਸਰਪੰਚ ਸਿਰਫ ਉਹਨਾਂ ਪਰਿਵਾਰਾਂ ਨੂੰ ਹੀ ਦੇ ਰਹੇ ਹਨ ਜੋ ਉਹਨਾਂ ਨਾਲ ਜੁੜੇ ਹੋਏ ਹਨ। ਤੇ ਵੱਖ ਵੱਖ ਪਾਰਟੀਆਂ ਨਾਲ ਜੁੜੇ ਲੋੜਵੰਦ ਪਰਿਵਾਰਾਂ ਨੂੰ ਇਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਆਇਆ ਰਾਸ਼ਣ ਨਹੀਂ ਦਿੱਤਾ ਜਾ ਰਿਹਾ ਜਿਹਨਾਂ ਦੇ ਫੋਨ ਰਾਸ਼ਣ ਨਾ ਮਿਲਣ ਕਾਰਨ ਉਹਨਾਂ ਨੂੰ ਹਲਕੇ ਵਿੱਚੋਂ ਹਰ ਰੋਜ ਹੀ ਆ ਰਹੇ ਹਨ।

ਸੁਖਬੀਰ ਸਿੰਘ ਬਾਦਲ ਨੂੰ ਰਾਜੂ ਖੰਨਾ ਵੱਲੋਂ ਬੇਨਤੀ ਕੀਤੀ ਗਈ ਕਿ ਉਹ ਇਹ ਰਾਸ਼ਣ ਵੰਡਣ ਦਾ ਮਾਮਲਾ ਕੇਂਦਰ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਇਹ ਆਇਆ ਰਾਸ਼ਣ ਹਰ ਇੱਕ ਲੋੜਵੰਦ ਪਰਿਵਾਰ ਤੱਕ ਸਮੇਂ ਸਿਰ ਪੁੱਜ ਸਕੇ। ਇਸ ਤੋਂ ਇਲਾਵਾ ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਨੀਲੇ ਕਾਰਡ ਵਾਲਿਆਂ ਨੂੰ ਇਹ ਰਾਸ਼ਣ ਨਹੀਂ ਦਿੱਤਾ ਜਾ ਰਿਹਾ ਪਰ ਉਹਨਾਂ ਨੂੰ ਵੀ ਇਹ ਰਾਸ਼ਣ ਮਿਲਣਾ ਜਰੂਰੀ ਹੈ ਕਿਉਂਕਿ ਨੀਲੇ ਕਾਰਡ ਵਾਲਿਆਂ ਪਾਸ ਸਿਰਫ ਤੇ ਸਿਰਫ ਕਣਕ ਹੀ ਜਾ ਰਹੀ ਹੈ ਅਤੇ ਹਲਕਾ ਅਮਲੋਹ ਅੰਦਰ ਅਜਿਹੇ ਪਿੰਡ ਅਤੇ ਪਰਿਵਾਰ ਵੀ ਵੱਡੀ ਗਿਣਤੀ ਵਿੱਚ ਹਨ ਜਿਹਨਾਂ ਨੂੰ ਪਿਛਲੇ 2 2 ਮਹੀਨਿਆ ਤੋਂ ਨੀਲੇ ਕਾਰਡਾਂ ਵਾਲੀ ਕਣਕ ਵੀ ਨਹੀਂ ਮਿਲੀ। ਉਹਨਾਂ ਸ. ਬਾਦਲ ਦੇ ਧਿਆਨ ਵਿੱਚ ਲਿਆਂਦਾ ਕਿ ਨੀਲੇ ਕਾਰਡ ਵਾਲਿਆਂ ਨੂੰ ਕਣਕ ਤੋਂ ਇਲਾਵਾ ਰਾਸ਼ਣ ਦੀ ਹੋਰ ਸਮਗਰੀ ਦੀ ਵੀ ਵਧੇਰੇ ਲੋੜ ਹੈ ਜਿਹਨਾਂ ਵਿੱਚ ਚੀਨੀ, ਚਾ ਪੱਤੀ, ਘੀ, ਨਮਕ, ਮਿਰਚ ਆਦਿ ਮਿਲਣੀਆਂ ਜਰੂਰੀ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਦੋਂ ਕਣਕ ਦੇ ਸੀਜਨ ਸਬੰਧੀ ਹਲਕਾ ਅਮਲੋਹ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਰਾਜੂ ਖੰਨਾ ਨਾਲ ਗੱਲਬਾਤ ਕੀਤੀ ਤਾਂ ਰਾਜੂ ਖੰਨਾ ਨੇ ਕਿਹਾ ਕਿ ਉਹਨਾਂ ਦੇ ਹਲਕਾ ਅਮਲੋਹ ਵਿੱਚ ਕੁੱਲ 8 ਅਨਾਜ ਮੰਡੀਆਂ ਆਉਂਦੀਆਂ ਹਨ ਜਿਹਨਾਂ ਵਿੱਚੋਂ ਚਤਰਪੁਰਾ ਸੇਂਟਰ ਪਹਿਲਾਂ ਹੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ੧੫ ਅਪ੍ਰੈਲ ਨੂੰ ਕਿਸਾਨਾਂ ਦੀ ਕਣਕ ਖਰੀਦ ਕਰਨ ਦੀ ਗੱਲ ਆਖੀ ਗਈ ਸੀ, ਪਰ 15 ਤਰੀਕ ਨੂੰ ਖਰੀਦ ਨਹੀਂ ਕੀਤੀ ਗਈ ਸਗੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਲਈ 18 ਅਪ੍ਰੈਲ ਦੇ ਪਾਸ ਜਾਰੀ ਕੀਤੇ ਗਏ ਹਨ ਜਿਸ ਮੁਤਾਬਿਕ ਅੱਜ ਸਰਕਾਰ ਵੱਲੋਂ ਖਰੀਦ ਕੀਤੀ ਜਾਣੀ ਹੈ। ਰਾਜੂ ਖੰਨਾ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਇਸ ਖਰੀਦ ਪ੍ਰਬੰਧਾ ਨੂੰ ਲੈਕੇ ਆੜਤੀਏ, ਕਿਸਾਨ ਅਤੇ ਮੰਡੀਆਂ ਵਿੱਚ ਕੰਮ ਕਰਨ ਵਾਲੀ ਲੇਬਰ ਵਧੇਰੇ ਸਮੱਸਿਆ ਵਿੱਚ ਹੈ। ਕਿਉਂਕਿ ਸਰਕਾਰ ਵੱਲੋਂ ਹਰ ਇੱਕ ਆੜਤੀਏ ਨੂੰ ਕਿਸਾਨਾਂ ਲਈ 5 ਪਾਸ ਹਰ ਰੋਜ ਜਾਰੀ ਕਰਨ ਲਈ ਕਿਹਾ ਗਿਆ ਹੈ ਜਿਸ ਨਾਲ ਕਿਸਾਨਾਂ ਦਾ ਰੋਸ਼ ਹੈ ਕਿ ਉਹਨਾਂ ਦਾ ਕੰਮ ਕਿਸ ਤਰ੍ਹਾਂ ਮੁੱਕੇਗਾ ਕਿਉਂਕਿ ਹਰ ਇੱਕ ਕਿਸਾਨ ਨੂੰ ਇੱਕ ਟਰਾਲੀ ਹੀ ਕਣਕ ਦੀ ਲਿਆਉਣ ਲਈ ਇਹ ਟੋਕਨ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੇਬਰ ਵੀ ਆਪਣੇ ਖਰਚੇ ਨੂੰ ਲੈਕੇ
ਵਧੇਰੇ ਪਰੇਸ਼ਾਨ ਹੈ। ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਆੜਤੀਆਂ ਪਾਸ ਮੰਡੀਆਂ ਵਿੱਚ ਕੰਮ ਕਰਨ ਵਾਲੇ ਮੁਨੀਮਾਂ ਅਤੇ ਲੇਬਰਾਂ ਦੇ ਸਰਕਾਰ ਵੱਲੋਂ ਬਿਮਾਰੀ ਨੂੰ ਦੇਖਦੇ ਹੋਏ ਬੀਮੇ ਕਰਵਾਉਣ ਦਾ ਮਾਮਲਾ ਵੀ ਸਰਕਾਰ ਪਾਸ ਉਠਾਉਣ ਦੀ ਗੱਲ ਆਖੀ। ਵੀਡਿਓ ਕਾਨਫਰੰਸ ਰਾਹੀਂ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਅਮਲੋਹ ਦੀਆਂ ਜੋ ਸਮੱਸਿਆਵਾਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਧਿਆਨ ਵਿੱਚ ਲਿਆਂਦੀਆਂ ਗਈਆਂ ਉਹਨਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜੂ ਖੰਨਾ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਇਹ ਸਮੱਸਿਆਵਾਂ ਕੇਂਦਰ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਹਲਕੇ ਅੰਦਰ ਕਿਸੇ ਵੀ ਕਿਸਾਨ ਜਾਂ ਲੋੜਵੰਦ ਪਰਿਵਾਰ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

Share This :

Leave a Reply