ਅਮਰੀਕੀ ਸਕੂਲਾਂ ਨੂੰ ਮੁੜ ਖੋਲਣ ਲਈ ਟਰੰਪ ਤੇ ਡਾ. ਫਾਉਚੀ ਆਹਮੋਂ-ਸਾਹਮਣੇ

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਭਰ ਦੇ ਗਵਰਨਰਾਂ ਨੂੰ ਆਪਣੇ-ਆਪਣੇ ਸੂਬਿਆਂ ਵਿਚ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਦਿਸ਼ਾ ਵਿਚ ਕੰਮ ਕਰਨ ਲਈ ਕਿਹਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਡਾਕਟਰ ਐਂਥਨੀ ਫਾਉਚੀ ਤੇ ਵੀ ਨਿਸ਼ਾਨਾ ਵਿੰਨ੍ਹਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲ ਭੇਜਣਾ ਜਲਦਬਾਜ਼ੀ ਵਾਲਾ ਫੈਸਲਾ ਠਹਿਰਾਇਆ ਸੀ। ਰਾਸ਼ਟਰਪਤੀ ਨੇ ਐਂਥਨੀ ‘ਤੇ ਦੋ ਪਾਸੜ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਦੀ ਇਸ ਟਿੱਪਣੀ ਤੋਂ ਸੰਕੇਤ ਮਿਲਦਾ ਹੈ ਕਿ ਉਹ ਦੇਸ਼ ਦੇ ਉੱਚ ਵਾਇਰਸ ਰੋਗ ਮਾਹਿਰਾਂ ਤੋਂ ਖੁਸ਼ ਨਹੀਂ ਹਨ।


ਟਰੰਪ ਨੇ ਵ੍ਹਾਈਟ ਹਾਊਸ ਵਿਚ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ਮੈਨੂੰ ਲੱਗਦਾ ਹੈ ਕਿ ਨਿਸ਼ਚਿਤ ਤੌਰ ‘ਤੇ ਉਨ੍ਹਾਂ ਨੂੰ ਸਕੂਲ ਖੋਲ੍ਹਣੇ ਚਾਹੀਦੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਕਰਨਾ ਚਾਹੀਦਾ ਹੈ। ਸਾਡੇ ਦੇਸ਼ ਨੂੰ ਵਾਪਸੀ ਕਰਨੀ ਚਾਹੀਦੀ ਹੈ ਅਤੇ ਇਹ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ। ਜੇਕਰ ਸਕੂਲ ਬੰਦ ਰਹਿੰਦੇ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡਾ ਦੇਸ਼ ਵਾਪਸੀ ਕਰ ਰਿਹਾ ਹੈ।
ਐਂਥਨੀ ਨੇ ਮੰਗਲਵਾਰ ਨੂੰ ਸੈਨੇਟ ਦੀ ਇਕ ਕਮੇਟੀ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਫਿਰ ਤੋਂ ਖੋਲ੍ਹਣ ਦਾ ਫੈਸਲਾ ਹਰ ਖੇਤਰ ਦੇ ਹਿਸਾਬ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਮੇਟੀ ਨੂੰ ਕਿਹਾ ਕਿ ਅਸੀਂ ਇਸ ਵਾਇਰਸ ਬਾਰੇ ਸਭ ਕੁੱਝ ਨਹੀਂ ਜਾਣਦੇ ਅਤੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।ਉਨ੍ਹਾਂ ਕਮੇਟੀ ਨੂੰ ਕਿਹਾ, ਅਸੀਂ ਇਸ ਵਾਇਰਸ ਬਾਰੇ ਸਭ ਕੁੱਝ ਨਹੀਂ ਜਾਣਦੇ ਤੇ ਸਾਨੂੰ ਸਾਵਧਾਵੀ ਰਹਿਣਾ ਪਵੇਗਾ ਖਾਸ ਤੌਰ ‘ਤੇ ਜਦ ਬੱਚਿਆਂ ਦੀ ਗੱਲ ਆਉਂਦੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦਾ ਮਤਲਬ ਇਹ ਨਹੀਂ ਹੈ ਕਿ ਜਦ ਤੱਕ ਟੀਕਾ ਵਿਕਸਿਤ ਨਹੀਂ ਹੋ ਜਾਂਦਾ ਤਦ ਤੱਕ ਬੱਚਿਆਂ ਨੂੰ ਸਕੂਲ ਤੋਂ ਦੂਰ ਰੱਖਿਆ ਜਾਵੇ। ਐਂਥਨੀ ਨੇ ਸੈਨੇਟ ਦੀ ਇਕ ਕਮੇਟੀ ਅਤੇ ਦੇਸ਼ ਨੂੰ ਅਲਰਟ ਕਰਦਿਆਂ ਕਿਹਾ ਕਿ ਇਸ ਦਾ ਸਹੀ ਵਿਚ ਖਤਰਾ ਹੈ ਅਤੇ ਵਾਇਰਸ ਰੋਗ ਦਾ ਅਜਿਹਾ ਦੌਰ ਸ਼ੁਰੂ ਹੋਵੇਗਾ ਕਿ ਤੁਸੀਂ ਇਸ ਨੂੰ ਕਾਬੂ ਨਹੀਂ ਕਰ ਸਕੋਗੇ।

Share This :

Leave a Reply