ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੈਸ਼ਨਲ ਐਮਰਜੰਸੀ ਐਲਾਨ ਕਰ ਦਿੱਤੀ

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਅੱਜ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿਚ ਉਨ੍ਹਾਂ ਨੇ ਕੋਰੋਨਾਵਾਇਰਸ ‘ਤੇ ਨੱਥ ਪਾਉਣ ਲਈ ਨੈਸ਼ਨਲ ਐਮਰਜੰਸੀ ਐਲਾਨ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੂਰੀ ਦੁਨੀਆ ਨਾਲੋਂ ਅਸੀਂ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਹੋਇਆ ਹੈ ਅਤੇ ਮੈਂ ਚੀਨ ਦੀ ਤਰੀਫ ਕਰਦਾ ਹਾਂ, ਜਿਸ ਨੇ ਪਿਛਲੇ ਕਈ ਦਿਨਾਂ ਤੋਂ ਕੋਰੋਨਾਵਾਇਰਸ ਨਾਲ ਮੌਤਾਂ ‘ਤੇ ਕੰਟਰੋਲ ਕੀਤਾ ਹੈ। ਅਸੀਂ ਪਿਛਲੇ ਕਈ ਦਿਨਾਂ ਤੋਂ ਇਸ ‘ਤੇ ਕੰਮ ਕਰ ਰਹੇ ਹਾਂ, ਜਿਵੇਂ ਕਿ ਅੰਤਰਰਾਸ਼ਟਰੀ ਬਾਰਡਰ ਨੂੰ ਬੰਦ ਕਰਨਾ ਅਤੇ ਹਵਾਈ ਯਾਤਰਾ ਪਾਬੰਦੀ ਨਾਲ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਲੋਕ ਸਾਫ ਸਫਾਈ ਦਾ ਧਿਆਨ ਰੱਖਣ,ਬੇਹੱਦ ਜ਼ਰੂਰੀ ਨਾ ਹੋਣ ‘ਤੇ ਯਾਤਰਾ ਨਾ ਕਰਨ ਅਤੇ ਇਕ ਥਾਂ ‘ਤੇ ਇਕੱਠੇ ਹੋਣ ‘ਤੇ ਬਚੋ। ਆਉਣ ਵਾਲੇ ਹਫਤੇ ਸਾਡੇ ਲਈ ਬੇਹੱਦ ਅਹਿਮ ਹਨ ਅਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ। ਰਾਸ਼ਟਰਪਤੀ ਨੇ ਦੇਸ਼ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ 50 ਅਰਬ ਡਾਲਰ ਦਾ ਫੰਡ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਸਾਰੇ ਰਾਜਾਂ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਲੋਡ਼ੀਂਦੇ ਐਮਰਜੰਸੀ ਸੈਂਟਰ ਸਥਾਪਿਤ ਕਰਨ ਲਈ ਵੀ ਆਖਿਆ ਹੈ। ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਆਖਿਆ ਕਿ ਅਮਰੀਕਾ ਸਾਰੇ ਯੂਰਪੀ ਦੇਸ਼ਾਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਫਿਲਹਾਲ ਰੱਦ ਕਰ ਰਿਹਾ ਹੈ। ਨਾਲ ਹੀ ਦੂਜੇ ਦੇਸ਼ਾਂ ਤੋਂ ਆ ਰਹੇ ਸਾਰੇ ਲੋਕਾਂ ਦੀ ਸ਼ੁਰੂਆਤੀ ਜਾਂਚ ਹਵਾਈ ਅੱਡਿਆਂ ‘ਤੇ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਦੇਸ਼ ਦੇ 46 ਸੂਬਿਆਂ ਵਿਚ ਕੋਰੋਨਾਵਾਇਰਸ ਦੇ ਸ਼ੱਕੀ ਪਾਏ ਗਏ ਹਨ ਅਤੇ ਇਸ ਕਾਰਨ ਸਰਕਾਰ ਅਤੇ ਲੋਕਾਂ ਦੀ ਜਾਂਚ ਅਤੇ ਇਲਾਜ ਦੇ ਕੰਮ ਵਿਚ ਤੇਜ਼ੀ ਲਿਆਵੇਗੀ। ਇਸ ਤੋਂ ਇਲਾਵਾ ਟਰੰਪ ਨੇ ਦਵਾਈ ਬਣਾਉਣ ਵਾਲੀ ਸਵਿਸ ਕੰਪਨੀ ਰਾਸ਼ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਰਾਸ਼ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਘਾਤਕ ਕੋਰੋਨਾਵਾਇਰਸ ਦੇ ਖਾਤਮੇ ਲਈ ਉਸ ਦੀ ਨਵੀਂ ਅਤੇ ਤੇਜ਼ ਜਾਂਚ ਪ੍ਰਣਾਲੀ ਨੂੰ ਅਮਰੀਕੀ ਨਿਯਾਮਕਾਂ ਨੇ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ ਦੇ ਬਿਆਨ ਮੁਤਾਬਕ ਅਮਰੀਕੀ ਖਾਦ ਅਤੇ ਦਵਾਈ ਪ੍ਰਸ਼ਾਸਨ ਨੇ ਗਲੋਬਲ ਮਹਾਮਾਰੀ ਕੋਵਿਡ-19 ਦੇ ਵਾਇਰਸ ਦੀ ਜਾਂਚ ਲਈ ਸਾਰਸ-ਕੋਵ-2 ਟੈਸਟ ਨੂੰ ਬਜ਼ਾਰ ਵਿਚ ਲਿਆਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਆਖਿਰ ਵਿਚ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਗਏ, ਜਿਸ ਵਿਚ ਇਕ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਅਮਰੀਕਾ ਇਹ ਨੈਸ਼ਨਲ ਐਮਰਜੰਸੀ ਕਦੋਂ ਤੱਕ ਲਾਈ ਜਾ ਰਹੀ ਹੈ। ਇਸ ‘ਤੇ ਟਰੰਪ ਨੇ ਜਵਾਬ ਦਿੰਦੇ ਹੋਏ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਜੇਕਰ ਅਸੀਂ 1 ਮਹੀਨੇ ਦੇ ਅੰਦਰ ਇਸ ਵਾਇਰਸ ‘ਤੇ ਕੰਟਰੋਲ ਪਾ ਲੈਂਦੇ ਹਾਂ ਤਾਂ ਹੋ ਸਕਦਾ ਹੈ ਕਿ ਇਹ ਐਮਰਜੰਸੀ 1 ਮਹੀਨੇ ਤੱਕ ਖਤਮ ਹੋ ਜਾਵੇ। ਇਕ ਪੱਤਰਕਾਰ ਨੇ ਟਰੰਪ ਤੋਂ ਸਵਾਲ ਕੀਤਾ ਕਿ ਤੁਸੀਂ ਵੀ ਕੋਰੋਨਾਵਾਇਰਸ ਦਾ ਟੈਸਟ ਕਰਾਵੋਗੇ। ਇਸ ‘ਤੇ ਟਰੰਪ ਨੇ ਆਖਿਆ ਕਿ, ਹਾਂ ਮੈਂ ਜ਼ਰੂਰ ਇਸ ਦਾ ਟੈਸਟ ਕਰਾਉਣਾ ਚਾਹਾਂਗਾ ਅਤੇ ਮੈਂ ਅਮਰੀਕੀ ਲੋਕਾਂ ਤੋਂ ਅਪੀਲ ਕਰਾਂਗਾ ਕਿ ਉਹ ਆਪਣੇ ਨੇਡ਼ੇ ਦੇ ਹਸਪਤਾਲ ਵਿਚ ਜਾ ਕੇ ਕੋਰੋਨਾਵਾਇਰਸ ਦਾ ਟੈਸਟ ਕਰਾ ਲੈਣ ਤਾਂ ਜੋ ਇਸ ਨਾਲ ਪਤਾ ਲੱਗ ਸਕੇ ਕਿ ਉਨ੍ਹਾਂ ਵਿਚ ਵਾਇਰਸ ਦੇ ਲੱਛਣ ਹਨ ਜਾਂ ਨਹੀਂ।

Share This :

Leave a Reply