ਅਮਰੀਕਾ ਦੇ 12 ਤੋਂ ਵਧ ਰਾਜਾਂ ਨੇ ‘ਸਟੇਅ ਐਟ ਹੋਮ’ ਦੇ ਹੁਕਮ ਵਾਪਿਸ ਲਏ

ਕੋਰੋਨਾਵਾਇਰਸ ਨਾਲ 1894 ਹੋਰ ਮੌਤਾਂ, ਕੁਲ ਮੌਤਾਂ 83425

President Trump at the press briefing

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 1894 ਹੋਰ ਮੌਤਾਂ ਹੋਈਆਂ ਹਨ ਜਿਨਾਂ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 83425 ਹੋ ਗਈ ਹੈ। ਨਵੇਂ ਮਰੀਜ਼ ਆਉਣ ਦੀ ਰਫ਼ਤਾਰ ਪਹਿਲਾਂ ਵਾਂਗ ਹੀ ਜਾਰੀ ਹੈ ਤੇ  22802 ਨਵੇਂ ਮਰੀਜ਼ ਸਾਹਮਣੇ ਆਏ ਹਨ। ਮਰੀਜ਼ਾਂ ਦੀ ਕੁਲ ਗਿਣਤੀ 14,08,636 ਹੋ  ਗਈ ਹੈ। ਇਹ ਇਕ ਰਾਹਤ ਦੇਣ ਵਾਲੀ ਖਬਰ ਹੈ ਕਿ ਮੌਤ ਦਰ ਨਿਰੰਤਰ ਘਟ ਰਹੀ ਹੈ ਤੇ  ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਰਹੀ ਹੈ। ਕੁਲ 3,80,171 ਮਰੀਜ਼ਾਂ ਵਿਚੋਂ 2,96,746 ਮਰੀਜ਼ ਠੀਕ ਹੋਏ ਹਨ ਜਿਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਤਰਾਂ ਠੀਕ ਹੋਣ ਦੀ ਦਰ 78% ਹੈ ਜਦ ਕਿ ਮੌਤ ਦਰ 22% ਹੈ।

ਇਸੇ ਦੌਰਾਨ ‘ਸਟੇਅ ਐਟ ਹੋਮ’ ਦੇ ਹੁਕਮਾਂ ਵਿਚ ਢਿੱਲ ਦੇਣ ਦਾ ਅਮਲ ਜਾਰੀ ਹੈ ਤੇ 12 ਤੋਂ ਵਧ ਰਾਜ ਇਹ ਹੁਕਮ ਵਾਪਿਸ ਲੈ ਚੁੱਕੇ ਹਨ।
ਵੈਕਸੀਨ ਦੀ ਖੋਜ਼ ਸੰਭਵ-
ਚੋਟੀ ਦੇ  ਸਿਹਤ ਅਧਿਕਾਰੀ ਡਾ ਐਨਥਨੀ ਫੌਕੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਰੋਕਥਾਮ ਲਈ ਵੈਕਸੀਨ ਦੀ ਖੋਜ਼ ਸੰਭਵ ਹੈ ਪਰ ਇਹ ਖੋਜ਼ ਅਗਸਤ ਵਿਚ ਸਕੂਲ ਖੁਲਣ ਤੋਂ ਪਹਿਲਾਂ ਸੰਭਵ ਨਹੀਂ ਹੈ। ਸੈਨੇਟ ਦੇ ਇਕ ਪੈਨਲ ਨੂੰ ਡਾ ਫੌਕੀ ਨੇ ਕਿਹਾ ਕਿ ‘ਸਟੇਅ ਐਟ ਹੋਮ’ ਪਾਬੰੰਦੀਆਂ ਵਿਚ ਢਿੱਲ ਬਹੁਤ ਹੀ ਸੋਚ ਸਮਝਕੇ ਦੇਣੀ ਪਵੇਗੀ ਐਲਰਜੀ ਤੇ ਲਾਗ ਦੀਆਂ ਬਿਮਾਰੀਆਂ ਬਾਰੇ ਕੇਂਦਰ ਦੇ ਮੁੱਖੀ ਡਾ ਫੌਕੀ ਚੋਟੀ ਦੇ ਉਨਾਂ 4 ਸਿਹਤ ਅਧਿਕਾਰੀਆਂ ਵਿਚ ਸ਼ਾਮਿਲ ਹਨ ਜਿਨਾਂ ਨੇ ਸਿਹਤ, ਸਿੱਖਿਆ ਤੇ ਲੇਬਰ     ਲਈ ਅਰਥਵਿਵਸਥਾ ਖੋਲਣ ਬਾਰੇ ਦਿਸ਼ਾ-ਨਿਰਦੇਸ਼ ਤੈਅ ਕੀਤੇ ਸਨ। ਉਨਾਂ ਕਿਹਾ ਕਿ ਸੰਘੀ ਦਿਸ਼ਾ ਨਿਰਦੇਸ਼ਾਂ ‘ਤੇ ਚਲਦਿਆਂ ਲੋਕਾਂ ਦੇ ਟੈਸਟ ਕਰਨ,  ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ ਤੇ ਉਨਾਂਨੂੰ ਇਕਾਂਤਵਾਸ ਵਿਚ ਰਖਣ ਨਾਲ ਕੁਝ ਦੁੱਖ ਝਲਣਾ ਪੈ ਸਕਦਾ ਹੈ ਪਰ ਇਸ ਨਾਲ ਮੌਤਾਂ ਰੋਕੀਆਂ ਜਾ ਸਕਦੀਆਂ ਹਨ।
ਦਰਜ਼ਨ ਤੋਂ ਵਧ ਰਾਜਾਂ ਨੇ ਪਾਬੰਦੀਆਂ ਹਟਾਈਆਂ–
ਦਰਜ਼ਨ ਤੋਂ ਵਧ ਰਾਜਾਂ ਦੇ ਗਵਰਨਰਾਂ ਨੇ ਅਰਥਵਿਵਸਥਾ ਉਪਰ ਲੱਗੀਆਂ ਪਾਬੰਦੀਆਂ ਹਟਾ ਲਈਆਂ ਹਨ ਤੇ ਕਾਰੋਬਾਰਾਂ ਨੂੰ ਆਮ ਵਾਂਗ ਕਰਨ ਦੇ ਯਤਨ ਹੋ ਰਹੇ ਹਨ। ਇਨਾਂ ਰਾਜਾਂ ਵਿਚ ਸਟੇਅ ਐਟ ਹੋਮ ਦੇ ਹੁਕਮ ਵਾਪਿਸ ਲੈ ਲਏ ਗਏ ਹਨ। ਹਾਲਾਂ ਕਿ ਨਿਊਯਾਰਕ ਵਰਗੇ ਰਾਜ ਜਿਥੇ ਸਭ ਤੋਂ ਵਧ ਮੌਤਾਂ ਹੋਈਆਂ ਹਨ, ਵਿਚ ਪਾਬੰਦੀਆਂ ਹਟਾਉਣ ਨੂੰ ਲੈ ਕੇ ਚੋਟੀ ਦੇ ਸਿਹਤ ਅਧਿਕਾਰੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਪਰ ਉਥੇ ਵੀ ਪਾਬੰਦੀਆਂ ਵਿਚ ਢਿੱਲ ਦੇਣ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਅਰਕਾਨਸਸ,ਲੋਵਾ, ਨੈਬਰਸਕਾ, ਉਤਰੀ ਡਕੋਤਾ ਤੇ ਦੱਖਣੀ ਡਕੋਤਾ ਅਜਿਹੇ 5 ਰਾਜ ਹਨ ਜਿਥੇ ਨਾ ਰਾਜ ਪੱਧਰ ਤੇ ਨਾ ਸਥਾਨਕ ਪੱਧਰ ਉਪਰ ਪਾਬੰਦੀਆਂ ਲਾਈਆਂ ਗਈਆਂ ਸਨ। ਇਨਾਂ ਰਾਜਾਂ ਵਿਚ ਕਾਰੋਬਾਰੀ ਗਤੀਵਿਧੀਆਂ ਤੇ ਲੋਕਾਂ ਦੀ ਆਵਾਜਾਈ ਆਮ ਵਾਂਗ ਜਾਰੀ ਰਹੀ ਹੈ। ਜਿਨਾਂ ਰਾਜਾਂ ਵਿਚ ਪਾਬੰਦੀਆਂ ਵਾਪਿਸ ਲਈਆਂ ਗਈਆਂ ਹਨ ਉਨਾਂ ਵਿਚ ਅਲਾਬਮਾ,ਅਲਾਸਕਾ, ਫਲੋਰੀਡਾ, ਜਾਰਜੀਆ, ਇੰਡਿਆਨਾ, ਕਨਸਾਸਾ, ਮਿਸੀਸਿਪੀ, ਮਿਸੋਰੀ, ਮੋਨਟਾਨਾ, ਸਾਊਥ ਕੈਰੋਲੀਨਾ, ਟੈਨੇਸੀ, ਟੈਕਸਾਸ, ਤੇ ਉਟਾਹ ਸ਼ਾਮਿਲ ਹਨ।

Share This :

Leave a Reply