ਅਮਰੀਕਾ ਚ ਮੌਤਾਂ ਦੀ ਗਿਣਤੀ 9600 ਹੋਈ।

“ਸੁਰੰਗ ਦੇ ਅੰਤ ਤੇ ਰੋਸ਼ਨੀ ਆਵੇਗੀ ਹੀ”-ਡੋਨਾਲਡ ਟਰੰਪ

ਵਾਸ਼ਿੰਗਟਨ 6 ਅਪ੍ਰੈਲ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ  ਕੋਰੋਨਾਵਾਇਰਸ ਨਾਲ ਰੋਜਾਨਾ ਵਧ ਰਹੀ ਮੌਤਾਂ ਦੀ ਗਿਣਤੀ ਦੇ ਦਰਮਿਆਨ ਪਰੇਸ਼ਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ  ‘ਸੁਰੰਗ ਦੇ ਅੰਤ ‘ਤੇ ਰੋਸ਼ਨੀ ਆਵੇਗੀ ਹੀ।’ ਜੌਹਨਜ ਹੋਪਕਿਨਜ ਯੁਨੀਵਰਸਿਟੀ ਅਨੁਸਾਰ ਐਤਵਾਰ ਦੁਪਹਿਰ ਤੱਕ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 3,37,000 ਹੋ ਗਈ ਹੈ ਤੇ 9600 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਹਨ। ਹਫ਼ਤਾ ਪਹਿਲਾਂ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ 1,25,000 ਸੀ ਤੇ 2200 ਮੌਤਾਂ ਹੋਈਆਂ ਸਨ। ਇਸ ਤੋਂ  ਦੇਸ਼ ਵਿਚ ਕੋਰੋਨਾ ਫੈਲਣ ਦੀ ਰਫ਼ਤਾਰ ਦਾ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ।  


2 ਵਾਲਮਾਰਟ ਮੁਲਾਜ਼ਮਾਂ ਦੀ ਮੌਤ: ਸ਼ਿਕਾਗੋ ਖੇਤਰ ਵਿਚ ਦੋ ਵਾਲਮਾਰਟ ਮੁਲਾਜ਼ਮਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਜਾਣ ਤੋਂ ਬਾਅਦ ਗਾਹਕ ਵਧੇਰੇ ਚੌਕਸ ਹੋ ਗਏ ਹਨ। ਵਾਲਮਾਰਟ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਆਪਣੇ ਦੋ ਸਾਥੀਆਂ ਦੀ ਮੌਤ ਬਾਰੇ ਸੁਣਕੇ ਅਸੀਂ ਉਦਾਸ ਹਾਂ। ਅਸੀਂ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹਾਂ।  ਬਿਆਨ ਵਿਚ ਹੋਰ ਕਿਹਾ ਹੈ ਕਿ ਪਿਛਲੇ ਘਟੋ ਘਟ ਇਕ ਹਫ਼ਤੇ ਤੋਂ ਇਹ ਮੁਲਾਜ਼ਮ ਉਸ ਦੇ ਐਵਰਗਰੀਨ ਪਾਰਕ ਸਟੋਰ ਵਿਚ ਨਹੀਂ ਆਏ ਜਿਥੇ ਇਹ ਕੰਮ ਕਰਦੇ ਸਨ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਦੋਂ ਵਾਇਰਸ ਦੀ ਗ੍ਰਿਫ਼ਤ ਵਿਚ ਆਏ ਸਨ। ਇਹ  ਵੀ ਨਹੀਂ ਸਪੱਸ਼ਟ ਹੋਇਆ ਕਿ ਇਨਾਂ ਨੂੰ ਡਿਊਟੀ ਦੌਰਾਨ ਵਾਇਰਸ ਹੋਇਆ ਸੀ ਜਾਂ ਹੋਰ ਕਿਤਿਉਂ। ਮ੍ਰਿਤਕਾਂ ਵਿਚ ਵਾਂਡੋ ਈਵਾਨਜ਼ (51) ਤੇ ਫਿਲਿਪ ਥੋਮਸ (48 ) ਸ਼ਾਮਿਲ ਹਨ।
4 ਲੱਖ ਤੋਂ ਵਧ ਲੋਕ ਚੀਨ ਤੋਂ ਆਏ: ਇਸੇ ਦੌਰਾਨ ਇਕ ਮੀਡੀਆ ਰਿਪੋਰਟ ਵਿਚ  ਇਹ ਖੁਲਾਸਾ ਹੋਇਆ ਹੈ ਕਿ ਬੀਜਿੰਗ ਵੱਲੋਂ ਕੋਰੋਨਾਵਾਇਰਸ ਫੈਲਣ ਦਾ ਬਕਾਇਦਾ ਐਲਾਨ ਕਰਨ ਤੋਂ ਬਾਅਦ ਚੀਨ ਤੋਂ ਸਿੱਧੀਆਂ  ਉਡਾਨਾਂ ਰਾਹੀਂ 4,30,000 ਲੋਕ  ਅਮਰੀਕਾ ਦੇ ਵੱਖ ਵੱਖ ਰਾਜਾਂ ਵਿਚ ਆਏ। ਇਨਾਂ ਵਿਚੋਂ ਹਜਾਰਾਂ ਲੋਕ ਵੂਹਾਨ ਜੋ ਕਿ ਕੋਰੋਨਾ ਦਾ ਕੇਂਦਰ ਹੈ, ਤੋਂ ਆਏ ਸਨ। ਰਿਪੋਰਟ ਅਨੁਸਾਰ ਰਾਸ਼ਟਰਪਤੀ ਟਰੰਪ ਵੱਲੋਂ ਯਾਤਰਾ ਪਾਬੰਦੀਆਂ ਲਾਗੂ ਕਰਨ ਤੋਂ ਪਹਿਲਾਂ ਚੀਨ ਤੋਂ 1300 ਸਿੱਧੀਆਂ ਉਡਾਨਾਂ ਦੇਸ਼ ਦੇ 17 ਸ਼ਹਿਰਾਂ ਵਿਚ ਆਈਆਂ।
ਚਿੜੀਆ ਘਰ ਦੇ ਇਕ ਸ਼ੇਰ ਨੂੰ ਕੋਰੋਨਾਵਾਇਰਸ: ਬ੍ਰੋਂਕਸ ਚਿੜੀਆਘਰ ਨਿਉਯਾਰਕ ਦੇ ਕੇਂਦਰੀ ਅਧਿਕਾਰੀਆਂ ਅਤੇ ਚਿੜੀਆ ਘਰ ਨੇ ਅੱਜ ਕਿਹਾ ਕਿ ਇਕ ਸ਼ੇਰ ਨੂੰ ਕੋਰੋਨਾਵਾਇਰਸ ਲਈ ਟੈਸਟ ਕਿਤਾ ਸੀ ਜੋ ਪੋਜਿਟਿਵ ਆਇਆ ਹੈ, ਜਿਸ ਵਿਚ ਮੰਨਿਆ ਜਾਂਦਾ ਹੈ ਕਿ ਅਮਰੀਕਾ ਵਿਚ ਕਿਸੇ ਜਾਨਵਰ ਜਾਂ ਕਿਸੇ ਵੀ ਬਾਘ ਵਿਚ ਕਰੋਨਾਵਾਇਰਸ ਸਭ ਤੋਂ ਪਹਿਲਾਂ ਪਾਇਆ ਗਿਆ ਹੈ। ਚਿੜੀਆ ਘਰ ਨੇ ਕਿਹਾ ਕਿ ਨਾਦੀਆ ਨਾਮੀ 4 ਸਾਲਾ ਮਲਿਆਈ ਟਾਈਗਰ ਅਤੇ ਛੇ ਹੋਰ ਸ਼ੇਰ ਬੀਮਾਰ ਵੀ ਹੋਏ ਹਨ । ਚਿੜੀਆਘਰ ਦੇ ਇੱਕ ਕਰਮਚਾਰੀ ਜਿਸ ਦੁਆਰਾ ਦੇਖਭਾਲ ਕੀਤੀ ਜਾਂਦੀ ਸੀ ਨੂੰ ਕਰੋਨਾਵਾਇਰਸ ਦੇ ਅਜੇ ਤੱਕ ਕੋਈ ਲੱਛਣ ਨਹੀਂ ਦਿਖੇ । ਚਿੜੀਆਘਰ ਨੇ ਕਿਹਾ ਕਿ ਉਨ੍ਹਾਂ ਦੇ ਠੀਕ ਹੋਣ ਦੀ ਉਮੀਦ ਹੈ, ਚਿੜੀਆਘਰ ਨੇ ਕਿਹਾ, ਕਿ ਨਿਉਯਾਰਕ ਵਿੱਚ ਵਧ ਰਹੇ ਕੋਰੋਨਾਵਾਇਰਸ ਪ੍ਰਕੋਪ ਦੇ ਦੌਰਾਨ ਚਿੜੀਆ ਘਰ 16 ਮਾਰਚ ਤੋਂ ਲੋਕਾਂ ਲਈ ਬੰਦ ਸੀ।

Share This :

Leave a Reply