ਅਦਾਲਤ ਵਿਚ ਚਲ ਰਿਹਾ ਕੇਸ -ਬਣਾ ਦਿੱਤਾ ਸੈਂਟਰਲ ਕੋਆਪਰੇਟਿਵ ਬੈਂਕ ਸ੍ਰੀ ਮੁਕਤਸਰ ਦਾ ਚੇਅਰਮੈਨ

ਮੁਕਤਸਰ ਸਾਹਿਬ -(ਰਣਜੀਤ ਗਿੱਲ) ਨਜ਼ਾਇਜ਼ ਸ਼ਰਾਬ ਦੇ ਮਾਮਲੇ ਵਿਚ ਨਾਮਜ਼ਦ ਸਾਹਬ ਸਿੰਘ ਭੂੰਦੜ ਜੋ ਗਿੱਦੜਬਾਹਾ ਦੀ ਅਦਾਲਤ ਵਿਚ ਟਰਾਇਲ ਭੁੱਗਤ ਰਹੇ ਹਨ ਤੇ ੳਹਨਾਂ ਨੂੰ ਵੀਰਵਾਰ ਸੈਂਟਰਲ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਹਨਾਂ ਦੀ ਨਿਯੁ ਕਤੀ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਬਰਾੜ ਦੀ ਮੌਜੂਦਗੀ ਵਿਚ ਹੋਈ ਕਿਉਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਾਸ ਹਨ। ਵੀਰਵਾਰ ਨੂੰ ਕੋਟਕਪੂਰਾ ਸਥਿਤ ਕੋਆਪਰੇਟਿਵ ਬੈਂਕ ਵਿਚ ਸਾਹਿਬ ਸਿੰਘ ਭੂੰਦੜ ਨੂੰ ਸਰਵਸੰਮਤੀ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸੈਂਟਰਲ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਜਦਕਿ ਜੋਗਿੰਦਰ ਸਿੰਘ ਰੱਥੜੀਆਂ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ। ਵਰਣਨਯੋਗ ਹੈ ਕਿ ਸਾਹਿਬ ਸਿੰਘ ਭੂੰਦੜ ਦੇ ਘਰ ਵਿੱਚ 28 ਅਪ੍ਰੈਲ 2017 ਨੂੰ ਕੋਟਭਾਈ ਪੁਲਸ ਨੇ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਸੀ। ਉੱਥੋ ਪੁਲਿਸ ਨੂੰ 145 ਪੇਟੀਆਂ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ ਸੀ। ਇਸ ਕੇਸ ਵਿਚ ਥਾਣਾ ਕੋਟਭਾਈ ਪੁਲਸ ਨੇ ਜਾਂਚ ਵਿਚ ਰਾਜਵਿੰਦਰ ਸਿੰਘ ਡੱਬਵਾਲੀ ਨੂੰ ਵੀ ਸ਼ਾਮਿਲ ਕੀਤਾ ਸੀ । ਪੁਲਿਸ ਨੇ ਸੁਰੂਆਤੀ ਜ਼ਾਂਚ ਵਿਚ ਸਾਹਿਬ ਸਿੰਘ ਦਾ ਨਾਂਅ ਪਰਚੇ ਵਿੱਚੋ ਹਟਾ ਦਿੱਦਾ ਪਰ ਬੀਤੇ ਦਿਨੀ ਗਿੱਦੜਬਾਹਾ ਦੀ ਮਾਨਯੋਗ ਅਦਾਲਤ ਨੇ ਸਾਹਿਬ ਸਿੰਘ ਭੂੰਦੜ ਨੂੰ ਸੰਮਨ ਜ਼ਾਰੀ ਕਰਕੇ ਫੇਰ ਇਸ ਮਾਮਲੇ ਵਿਚ ਸ਼ਾਮਲ ਕਰ ਲਿਆ।ਜਿਸ ਤੋਂ ਬਾਅਦ ਸਾਹਿਬ ਸਿੰਘ ਨੇ ਜਮਾਨਤ ਲਈ ਹੈ ਤੇ ਉਹ ਹੁਣ ਟਰਾਇਲ ਭੁੱਗਤ ਰਹੇ ਹਨ। ਉੱਧਰ ਸਾਹਿਬ ਸਿੰਘ ਨਾਲ ਜਦ ਫੌਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸ਼ਰਾਬ ਉਹਨਾਂ ਦੇ ਘਰ ਵਿੱਚੋ ਜਰੂਰ ਫੜੀ ਗਈ ਸੀ ਪਰ ਉਹਨਾਂ ਦਾ ਇਸ ਵਿਚ ਕੋਈ ਹੱਥ ਨਹੀ ਸੀ।

Share This :

Leave a Reply