
ਫਤਿਹਗੜ੍ਹ ਸਾਹਿਬ (ਸੂਦ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਡਿਉਟੀ ਨਿਭਾ ਰਹੇ ਮੰਡੀ ਸੁਪਰਵਾਈਜਰ ਜਸਤਿੰਦਰਪਾਲ ਸਿੰਘ, ਐਫ. ਸੀ. ਆਈ. ਦੇ ਇੰਸਪੈਕਟਰ ਪ੍ਰਵੀਨ ਪਾਂਡੇ ਅਤੇ ਤਰਲੋਚਨ ਸਿੰਘ ਐਕਸਨਰਿਕਾਰਡ ਨੂੰ ਆੜਤੀ ਐਸੋਸੀਏਸ਼ਨ ਅਨਾਜ ਮੰਡੀ ਪੀਰਜੈਨ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਸਨਮਾਨਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਲਗਾਏ ਕਰਫਿਊ ਦੌਰਾਨ ਮੰਡੀ ਸੁਪਰਵਾਈਜਰ ਜਸਤਿੰਦਰਪਾਲ ਸਿੰਘ, ਐਫ. ਸੀ. ਆਈ. ਦੇ ਇੰਸਪੈਕਟਰ ਪ੍ਰਵੀਨ ਪਾਂਡੇ ਅਤੇ ਤਰਲੋਚਨ ਸਿੰਘ ਐਕਸਨਰਿਕਾਰਡ ਵੱਲੋਂ ਆਪਣੀ ਜਾਨ ਜੋਖਿਮ ਵਿਚ ਪਾ ਕੇ ਜਿਸ ਸ਼ਿੱਦਤ ਤੇ ਮਿਹਨਤ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਉਹ ਸ਼ਲਾਘਾਯੋਗ ਹੈ
ਉਨ੍ਹਾ ਕਿਹਾ ਕਿ ਅਨਾਜ ਮੰਡੀ ਵਿਚ ਸ਼ੋਸ਼ਲ ਦੂਰੀ ਬਣਾਕੇ ਰੱਖਣ, ਮਾਸਕ ਦਾ ਪ੍ਰਯੋਗ ਕਰਨ ਅਤੇ ਵਾਰ-ਵਾਰ ਹੱਥ ਧੋਣ ਸਮੇਤ ਹਰ ਤਰਾਂ ਆੜਤੀਆਂ, ਮਜਦੂਰਾ ਤੇ ਕਿਸਾਨਾ ਨੂੰ ਪਿਆਰ ਨਾਲ ਜਾਗਰੂਕ ਕੀਤਾ ਜਾਦਾਂ ਰਿਹਾ। ਉਨ੍ਹਾਂ ਕਿਹਾ ਕਿ ਉਕਤ ਸਰਕਾਰੀ ਮੁਲਾਜਮਾਂ ਨੇ ਅਨਾਜ ਮੰਡੀ ਵਿਚ ਕੋਰੋਨਾ ਨਾਲ ਨਜਿੱਠਣ ਲਈ ਅੱਗੇ ਆ ਕੇ ਯੋਗਦਾਨ ਪਾਇਆ। ਉਨ੍ਹਾਂ ਸਰਕਾਰੀ ਮੁਲਾਜਮਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਲਗਨ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਤ ਕਰਦੇ ਹੋਏ ਸਨਮਾਨਿਤ ਕੀਤਾ। ਉਨ੍ਹਾ ਕਿਹਾ ਕਿ ਅਨਾਜ ਮੰਡੀ ਵਿਚ ਫਸਲ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਵੀ ਉਕਤ ਸਰਕਾਰੀ ਅਫਸਰਾ ਵੱਲੋਂ ਪੁਰਾ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਹੁਕਮ ਚੰਦ, ਜਸਪਾਲ ਸਿੰਘ, ਵਿਕਟਰ ਸ਼ਰਮਾ, ਦਲਵਿੰਦਰ ਸਿੰਘ, ਮਨਦੀਪ ਸਿੰਘ, ਰਾਜੇਸ਼ ਕੁਮਾਰ, ਪ੍ਰਭਦੀਪ ਸਿੰਘ, ਹਿਤੇਸ਼ ਵਰਮਾ, ਸੁਖਵਿੰਦਰ ਸਿੰਘ ਅਤੇ ਹੋਰ ਹਾਜਰ ਸਨ।