ਜ਼ਿਲ੍ਹੇ ’ਚ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਨਾਲ ਸਬੰਧਤ ਦੁਕਾਨਾਂ ਅਤੇ ਏਜੰਸੀਆਂ ਨੂੰ ਸਰਵਿਸ ਅਤੇ ਰਿਪੇਅਰ ਲਈ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਆਗਿਆ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਕੋਵਿਡ ਲਾਕਡਾਊਨ ਦੌਰਾਨ ਆਮ ਲੋਕਾਂ ਦੀਆਂ ਜ਼ਰੂਰਤਾਂ ਅਤੇ ਮੁਸ਼ਕਿਲਾਂ ਦੇ ਮੱਦੇਨਜ਼ਰ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨਾਲ ਸਬੰਧਤ ਦੁਕਾਨਾਂ ਅਤੇ ਏਜੰਸੀਆਂ ਨੂੰ ਸਰਵਿਸ ਅਤੇ ਰਿਪੇਅਰ ਦੀ ਮਨਜੂਰੀ ਦਿੱਤੀ ਹੈ।

ਉਨ੍ਹਾਂ ਵੱਲੋਂ ਅੱਜ ਜਾਰੀ ਹੁਕਮਾਂ ਅਨੁਸਾਰ ਇਹ ਸੇਵਾਵਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਹੀ ਦਿੱਤੀਆਂ ਜਾ ਸਕਣਗੀਆਂ। ਇਨ੍ਹਾਂ ਸਮੂਹ ਅਦਾਰਿਆਂ ਨੂੰ ਕੋਵਿਡ-19 ਤਹਿਤ ਦਰਜ ਪ੍ਰੋਟੋਕਾਲ ਜਿਵੇਂ ਕਿ ਦੁਕਾਨ/ਏਜੰਸੀ ਨੂੰ ਰੋਗਾਣੂ ਮੁਕਤ ਕਰਨਾ, ਸਮਾਜਿਕ ਫ਼ਾਸਲੇ ਦਾ ਖਿਆਲ ਰੱਖਣਾ, ਮੂੰਹ ਤੇ ਮਾਸਕ ਪਾ ਕੇ ਰੱਖਣਾ, ਹੱਥ ਧੋਣ ਲਈ ਸੋਪ ਡਿਸਪੈਂਸਰ ਦਾ ਪ੍ਰਬੰਧ ਕਰਨਾ, ਥੁੱਕ ਨਾ ਸੁੱਟਣਾ, ਡਿਜੀਟਲ ਟ੍ਰਾਂਜ਼ੈਕਸ਼ਨ ਨੂੰ ਉਤਸ਼ਾਹਿਤ ਕਰਨਾ ਆਦਿ ਦਾ ਪੂਰਾ ਖਿਆਲ ਰੱਖਣ ਦੀ ਹਦਾਇਤ ਦਿੱਤੀ ਗਈ ਹੈ। ਇਹ ਆਗਿਆ ਜ਼ਿਲ੍ਹੇ ਦੇ 20 ਕੰਨਟੇਨਮੈਂਟ ਜ਼ੋਨ ਤਹਿਤ ਸੀਲ ਕੀਤੇ ਪਿੰਡਾਂ ’ਚ ਨਹੀਂ ਹੋਵੇਗੀ।

Share This :

Leave a Reply