ਜ਼ਿਲ੍ਹੇ ’ਚ ਕੋਵਿਡ-19 ਦੇ 5 ਐਕਟਿਵ ਕੇਸ-ਹੁਣ ਤੱਕ 1911 ਟੈਸਟ ਨੈਗੇਟਿਵ ਪਾਏ ਗਏ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕੋਵਿਡ-19 ਆਈਸੋਲੇਸ਼ਨ ਵਾਰਡ ਵਿਖੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਪੀ ਪੀ ਕਿੱਟਾਂ ਪਾ ਕੇ ਤਿਆਰ ਹੁੰਦਾ ਸਟਾਫ (ਫਾਈਲ ਫੋਟੋ)

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਦੇ 5 ਐਕਟਿਵ ਕੇਸ ਰਹਿ ਗਏ ਹਨ ਜੋ ਕਿ ਆਈਸੋਲੇਸ਼ਨ ਸੈਂਟਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਅਧੀਨ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਾਜ਼ਿਟਿਵ ਪਾਏ ਗਏ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ 11 ਮਾਮਲਿਆਂ ਨੂੰ ਸਬੰਧਤ ਜ਼ਿਲ੍ਹਿਆਂ ’ਚ ਤਬਦੀਲ ਕਰਨ ਉਪਰੰਤ ਜ਼ਿਲ੍ਹੇ ਦੇ ਕੁੱਲ ਪਾਜ਼ਿਟਿਵ ਪਾਏ ਕੇਸਾਂ ਦੀ ਗਿਣਤੀ 101 ਰਹਿ ਗਈ ਹੈ,

ਜਿਸ ਵਿੱਚੋਂ ਬਾਕੀ ਸਾਰੇ ਠੀਕ ਹੋ ਕੇ ਘਰ ਜਾਣ ਬਾਅਦ 5 ਇਲਾਜ ਅਧੀਨ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 1911 ਟੈਸਟ ਨੈਗੇਟਿਵ ਪਾਏ ਗਏ ਹਨ ਜਦਕਿ 95 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਆਈਸੋਲੇਸ਼ਨ ਵਾਰਡ ਦੇ ਇੰਚਾਰਜ ਐਸ ਐਮ ਓ ਬੰਗਾ ਡਾ. ਕਵਿਤਾ ਭਾਟੀਆ ਅਨੁਸਾਰ ਇਲਾਜ ਅਧੀਨ ਵਿਅਕਤੀਆਂ ’ਚੋਂ ਕੁੱਝ ਮਰੀਜ਼ 24 ਨੂੰ ਅਤੇ ਕੁੱਝ 25 ਨੂੰ ਆਪਣਾ ਆਈਸੋਲੇਸ਼ਨ ਸਮਾਂ ਪੂਰਾ ਕਰ ਲੈਣਗੇ, ਜਿਸ ਉਪਰੰਤ ਉਨ੍ਹਾਂ ਨੂੰ ‘ਘਰੇਲੂ ਇਕਾਂਤਵਾਸ’ ’ਚ ਭੇਜ ਦਿੱਤਾ ਜਾਵੇਗਾ।

Share This :

Leave a Reply