ਜ਼ਿਲ੍ਹੇ ’ਚ ਅੱਜ ਵਿਦੇਸ਼ ਤੋਂ ਪਰਤੇ ਚਾਰ ਹੋਰ ਵਿਅਕਤੀ ‘ਸਟੇਟ ਇਕਾਂਤਵਾਸ’ ਰੈਲ ਮਾਜਰਾ ਵਿਖੇ

ਵਿਦੇਸ਼ ਤੋਂ ਪਰਤੇ ਯਾਤਰੀਆਂ ਨੂੰ ਰੈਲ ਮਾਜਰਾ ‘ਸਟੇਟ ਇਕਾਂਤਵਾਸ’ ਵਿਖੇ ਜ਼ਰੂਰੀ ਸਮਾਨ ਦੀ ਕਿੱਟ ਸੌਂਪਦੇ ਹੋਏ ਮੈਡੀਕਲ ਸਟਾਫ਼।

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਵਿਦੇਸ਼ ਤੋਂ ਆਏ 4 ਹੋਰ ਵਿਅਕਤੀਆਂ ਨੂੰ ਅੱਜ ‘ਸਟੇਟ ਇਕਾਂਤਵਾਸ’ ਰੈਲ ਮਾਜਰਾ ਵਿਖੇ ਰੱਖਿਆ ਗਿਆ। ਇਨ੍ਹਾਂ ’ਚੋਂ ਤਿੰਨ ਮਲੇਸ਼ੀਆ ਤੋਂ ਪਰਤੇ ਹਨ ਜਦਕਿ ਇੱਕ ਕੈਨੇਡਾ ਤੋਂ ਵਾਪਸ ਆਏ ਹਨ। ‘ਸਟੇਟ ਇਕਾਂਤਵਾਸ’ ਦੇ ਇੰਚਾਰਜ ਅਤੇ ਐਸ ਐਮ ਓ ਕਾਠਗੜ੍ਹ ਡਾ. ਗੁਰਿੰਦਰਜੀਤ ਸਿੰਘ ਅਨੁਸਾਰ ਇਨ੍ਹਾਂ ’ਚੋਂ ਮਲੇਸ਼ੀਆ ’ਚੋਂ ਆਏ ਤਿੰਨ ਵਿਅਕਤੀਆਂ ਦੇ ਸੈਂਪਲ ਲੈ ਲਏ ਗਏ ਹਨ ਜਦਕਿ ਕੈਨੇਡਾ ਤੋਂ ਆਈ ਮਹਿਲਾ ਦਾ ਹਾਲਾਂ ਸੈਂਪਲ ਲਿਆ ਜਾਣਾ ਹੈ ।

ਉਨ੍ਹਾਂ ਦੱਸਿਆ ਕਿ ਮਲੇਸ਼ੀਆ ਤੋਂ ਆਏ ਤਿੰਨ ਵਿਅਕਤੀਆਂ ’ਚੋਂ ਦੋ ਸੰਧਵਾਂ ਦੇ ਅਤੇ ਤੀਸਰਾ ਨਵਾਂਸ਼ਹਿਰ ਨਾਲ ਸਬੰਧਤ ਹੈ ਅਤੇ ਉਨ੍ਹਾਂ ਵੱਲੋਂ ‘ਸਟੇਟ ਇਕਾਂਤਵਾਸ’ ’ਚ ਰਹਿਣ ਦੀ ਇੱਛਾ ਪ੍ਰਗਟਾਈ ਗਈ ਹੈ ਜਦਕਿ ਕੈਨੇਡਾ ਤੋਂ ਆਏ ਸਿੰਬਲ ਮਜਾਰਾ ਨਾਲ ਸਬੰਧਤ ਯਾਤਰੀ ਵੱਲੋਂ ਟੈਸਟ ਉਪਰੰਤ ਹੋਟਲ ’ਚ ਜਾਣ ਦੀ ਇੱਛਾ ਪ੍ਰਗਟਾਈ ਗਈ ਹੈ । ਡਾ. ਗੁਰਿੰਦਰਜੀਤ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਵਿਦੇਸ਼ ਤੋਂ 7 ਵਿਅਕਤੀ ਇਸ ਇਕਾਂਤਵਾਸ ’ਚ ਆਏ ਸਨ, ਜਿਨ੍ਹਾਂ ਨੂੰ ਬਾਅਦ ’ਚ ਉਨ੍ਹਾਂ ਦੀ ਇੱਛਾ ਮੁਤਾਬਕ ਹੋਟਲਾਂ ’ਚ ਤਬਦੀਲ ਕਰ ਦਿੱਤਾ ਗਿਆ ਸੀ ।

Share This :

Leave a Reply