ਜ਼ਿਲ੍ਹਾ ਵਪਾਰ ਮੰਡਲ ਵੱਲੋਂ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਵਾਸਤੇ ਵਿਸਾਖੀ ਦੀ ਮਿਠਾਈ ਭੇਟ

ਵਿਸਾਖੀ ਦੇ ਸ਼ੁੱਭ ਅਵਸਰ ’ਤੇ ਐਸ ਪੀ (ਐਚ) ਬਲਵਿੰਦਰ ਸਿੰਘ ਭੀਖੀ ਨੂੰ ਨਾਕਿਆਂ ’ਤੇ ਤਾਇਨਾਤ ਮੁਲਾਜ਼ਮਾਂ ਲਈ ਮਿਠਾਈਆਂ ਸੌਂਪਦੇ ਹੋਏ।

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵਪਾਰ ਮੰਡਲ ਵੱਲੋਂ ਜ਼ਿਲ੍ਹੇ ’ਚ ਕੋਵਿਡ ਕੰਟਰੋਲ ਲਈ ਲਾਏ ਗਏ ਕਰਫ਼ਿਊ ਦੌਰਾਨ ਨਾਕਿਆਂ ’ਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਲਈ ਅੱਜ ਵਿਸਾਖੀ ਦੇ ਸ਼ੁੱਭ ਅਵਸਰ ’ਤੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ ਮੌਜੂਦਗੀ ’ਚ ਜ਼ਿਲ੍ਹਾ ਪੁਲਿਸ ਮੁੱਖ ਦਫ਼ਤਰ ਵਿਖੇ ਮਿਠਾਈਆਂ ਭੇਟ ਕੀਤੀਆਂ ਗਈਆਂ। ਐਸ ਪੀ (ਐਚ) ਬਲਵਿੰਦਰ ਸਿੰਘ ਭੀਖੀ ਨੇ ਇਸ ਮੌਕੇ ਜ਼ਿਲ੍ਹਾ ਵਪਾਰ ਮੰਡਲ ਦੇ ਆਗੂਆਂ ਦਾ ਅੱਜ ਦੇ ਇਸ ਸ਼ੁੱਭ ਦਿਹਾੜੇ ’ਤੇ ਨਾਕਿਆਂ ’ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਖਿਆਲ ਰੱਖਣ ਲਈ ਧੰਨਵਾਦ ਪ੍ਰਗਟਾਇਆ।

ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਇਸ ਮੁਸ਼ਕਿਲ ਦੀ ਘੜੀ ’ਚ ਮਹਾਂਮਾਰੀ ਦੀ ਪ੍ਰਵਾਹ ਕੀਤੇ ਬਗੈਰ ਲੋਕ ਹਿੱਤਾਂ ਲਈ ਕੀਤੀ ਜਾ ਰਹੀ ਡਿਊਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਨਾਕਿਆਂ ’ਤੇ ਡਿਊਟੀ ਕਰਕੇ ਲੋਕਾਂ ਨੂੰ ਘਰਾਂ ’ਚ ਰੋਕਣ ਦਾ ਇਹ ਕਾਰਜ ਬਹੁਤ ਹੀ ਆਸਧਾਰਣ ਹੈ। ਉਨ੍ਹਾਂ ਕਿਹਾ ਕਿ ਸਾਡਾ ਜ਼ਿਲ੍ਹਾ ਜੇਕਰ ਹਾਲਾਂ ਤੱਕ ਕੋਵਿਡ ਦੀ ਵਧੇਰੇ ਮਾਰ ਝੱਲ ਕੇ ਵੀ ਆਪਣਾ ਬਚਾਅ ਕਰਨ ’ਚ ਕਾਮਯਾਬ ਹੋ ਗਿਆ ਹੈ ਤਾਂ ਇਸ ਵਿੱਚ ਵੱਡਾ ਯੋਗਦਾਨ ਸਾਡੇ ਇਨ੍ਹਾਂ ਬਹਾਦਰ ਪੁਲਿਸ ਜੁਆਨਾਂ ਦਾ ਵੀ ਹੈ। ਉਨ੍ਹਾਂ ਜ਼ਿਲ੍ਹਾ ਪੁਲਿਸ ਦੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਗੁਰਚਰਨ ਅਰੋੜਾ, ਪ੍ਰਵੀਨ ਭਾਟੀਆ ਸੀਨੀਅਰ ਮੀਤ ਪ੍ਰਧਾਨ, ਰਵੀ ਸੋਬਤੀ ਮੀਤ ਪ੍ਰਧਾਨ, ਯਸ਼ਪਾਲ ਸਿੰਘ ਹਾਫਜ਼ਾਬਾਦੀ ਜਰਨਲ ਸੈਕਟਰੀ, ਤੋਂ ਇਲਾਵਾ ਡੀ ਐਸ ਪੀ ਰਾਜ ਕੁਮਾਰ ਵੀ ਮੌਜੂਦ ਸਨ।

Share This :

Leave a Reply