ਫ਼ਤਿਹਗੜ੍ਹ ਸਾਹਿਬ (ਸੂਦ)-ਕੋਵਿਡ-19ਕਾਰਨ ਪੈਦਾ ਹੋਈ ਸਥਿਤੀ ਨੂੰ ਮੁੱਖ ਰੱਖਦੇ ਹੋਏ ਹੋਮੋਉਪੈਥਿਕ ਵਿਭਾਗ ਦੇ ਡਾਇਰੇਕਟਰ ਡਾ. ਲੱਕੀ ਵਰਮਾ ਅਤੇ ਜਿਲਾ ਹੋਮਿਉ ਅਫਸਰ ਡਾ. ਰੁਪਿੰਦਰ ਕੌਰ ਦੇ ਹੁਕਮਾ ਤੇ ਸਿਵਲ ਡਿਸਪੈਂਸਰੀ ਸਰਹਿੰਦ ਸ਼ਹਿਰ ਵਿਖੇ ਤੈਨਾਤ ਐੱਚ. ਐੱਮ. ਓ. ਡਾ. ਮਨਵਿੰਦਰ ਕੌਰ ਨੇ ਆਪਣੀ ਟੀਮ ਨਾਲ 517 ਵਿਅਕਤੀਆਂ ਨੂੰ ਕੋਰੋਨਾ ਤੋਂ ਬਚਾਓ ਲਈ ਆਰਸੈਨਿਕ ਐਲਬਮ 30 ਦਵਾਈ ਵੰਡੀ। ਐੱਚ.ਐੱਮ.ਓ. ਡਾ. ਮਨਵਿੰਦਰ ਕੌਰ ਨੇ ਕਿਹਾ ਕਿ ਇਹ ਦਵਾਈ ਕੋਰੋਨਾ ਨਾਲ ਲੜਨ ਲਈ ਇੰਮੀਉਨਿਟੀ ਬੁਸ਼ਟਰ ਦਾ ਕੰਮ ਕਰਦੀ ਹੈ।
ਐੱਚ. ਐੱਮ. ਓ. ਡਾ. ਮਨਵਿੰਦਰ ਕੌਰ ਨੇ ਲੋਕਾ ਨੂੰ ਕੋਰੋਨਾ ਖਤਰੇ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਸਾਨੂੰ ਸ਼ੋਸ਼ਲ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ, ਹਰੇਕ ਵਿਅਕਤੀ ਆਪਣੇ ਹੱਥਾ ਨੂੰ ਵਾਰ-ਵਾਰ ਸੈਨੇਟਾਈਜਰ ਕਰੇ ਅਤੇ ਸਾਬਣ ਨਾਲ ਧੋਵੇ, ਸਰਕਾਰ ਤੇ ਪ੍ਰਸ਼ਾਸ਼ਨ ਦੇ ਹੁਕਮਾ ਦਾ ਪਾਲਣ ਕਰੋ, ਹੱਥਾ ਵਿਚ ਦਸਤਾਨੇ ਪਾ ਕੇ ਰੱਖੋ, ਮੂੰਹ ਤੇ ਮਾਸਕ ਲਗਾਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸਿਰਫ ਕਿਸੇ ਐਮਰੰਜਸੀ ਵਿੱਚ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ