ਹਾੜੀ ਦੇ ਰਝੇਮਿਆ ਦੀ ਦਾਸਤਾਨ ਅਸੀ ਦੂਹਰੀ ਮਾਰ ਝੱਲ ਰਹੇ ਹਾ ਰੱਬ ਅਤੇ ਸਰਕਾਰਾ ਅਗੇ ਇਕ ਲੱਤ ਤੇ ਖੱੜ ਕੇ

ਬਰਨਾਲਾ (ਬਲਵੰਤ ਸਿੰਘ ਸਿੱਧੂ) ਕਿਸਾਨਾ ਦੇ ਹਾੜੀ ਦੇ ਰਝੇਮਿਆ ਦੀ ਦਾਸਤਾਨ ਅਸੀ ਦੂਹਰੀ ਮਾਰ ਝੱਲ ਰਹੇ ਹਾ ਰੱਬ ਅਤੇ ਸਰਕਾਰਾ ਅਗੇ ਇਕ ਲੱਤ ਤੇ ਖੱੜ ਕੇ ਕਰ ਰਹੇ ਹਾਂ ਅਰਦਾਸਾ ਕਿਹਾ ਕਿਸਾਨ ਪ੍ਰਗਟ ਸਿੰਘ ਕੋਟਦੁਨਾ ਬਰਨਾਲਾ ਪੰਜਾਬ ਨੇ ਆਪਣੀ ਜਵਾਨੀ ਸਾਡੀ ਟੀਮ ਨਾਲ ਪ੍ਰਗਟ ਸਿੰਘ ਸਿੱਧੂ ਨੇ ਹਾੜੀ ਰੁਝੇਵਿਆ ਦੀ ਗਲ ਸਾਝੀ ਕੀਤੀ ਕਿਹਾ ਕਿ ਪੁਲਸ ਤੋ ਬੱਚ ਬਚਾ ਕੇ ਪਹਿਲਾ ਸਰੋ ਵੱਢੀ ਫਿਰ ਲਸਣ ਪੱਟਿਆਂ ਘਈਆ,ਕੱਦੂ ਤੇ ਤੋਰੀਆ ਦੀਆ ਬੱਲਾ ਲਾਈਆ ਹਨ ਮਿਰਚਾਂ ਘਰ ਖਾਣ ਲਈ ਬੀਜ ਕੇ ਹਟੇ ਹਾ ਮੱਕੀ ਬਾਜਰਾ ਚਰੀ ਪਸੂਆ ਲਈ ਬੀਜ ਰਹੇ ਹਾ ਇਹ ਜੀ ਇਕ ਸਾਰਾ ਕੰਮ ਆਪ ਪ੍ਰੀਵਾਰ ਨੇ ਕੀਤਾ ਹੈ ਨਾ ਦਿਹਾੜੀਆਂ ਨਾ ਕੋਈ ਸੀਰੀ ਪਾਲੀ ਆ ਰਿਹਾ ਹੈ ਬਸ ਹੁਣ ਕਣਕ ਪੱਕ ਗਈ ਹੈ ਖੇਤਾਂ ਵਿਚ ਬਹਾਰ ਆਈ ਹੋਈ ਹੈ ਬੱਸ ਹੁਣ ਰੱਬ ਅਤੇ ਸਰਕਾਰ ਤੇ ਗੱਲ ਖੜੀ ਹੈ ਜਿਸ ਦਿਨ ਹੁਕਮ ਕਰਨਗੇ ਅਸੀ ਦਾਤੀ ਪਾਵਾਗੇ

ਕਿਸਾਨ ਨੇ ਆਪਣੀ ਫਸਲ ਦਾ ਫਿਕਰ ਕਰਦਿਆਂ ਕਿਹਾ ਕਿ ਮੰਡੀਆਂ ਦਾ ਕੋਈ ਪਤਾ ਨਹੀ ਕਿਸ ਤਰਾਂ ਕਣਕ ਸਾਡੀ ਚੱਕੇਗੀ ਸਰਕਾਰ ਬੱਸ ਰੱਬ ਅਗੇ ਸੁਵੇਰੇ ਸ਼ਾਮ ਹੱਥ ਬੰਨਦੇ ਹਾਂ ਕਿ ਇਸ ਭਿਆਨਕ ਬਿਮਾਰੀ ਤੋ ਬਚਾ ਕਿ ਰਖੇ ਉਨਾ ਅੱਗੇ ਦਸਿਆਂ। ਕਿ ਕਣਕ ਤੋ ਵਾਧ ਤੂੜੀ ਬਣਾਉਣੀ ਹੈ ਫਿਰ ਕੁੱਪ ਲਾਉਣੇ ਨੇ ਫਿਰ ਝੋਨੇ ਵਾਸਤੇ ਪਾਉਧ ਵੀਜਣੀ ਹੈ ਵੀਰ ਜੀ ਬਹੁਤ ਕੰਮ ਹਨ ਅੱਜ ਜੇ ਸਭ ਤੋ ਵੱਧ ਦੁਖੀ ਹੈ ਕੋਈ ਉਹ ਹਨ ਕਿਸਾਨ ਪ੍ਰਗਟ ਸਿੰਘ ਨੇ ਦਸਿਆਂ ਕਿ ਸਾਡੀ ਕਣਕ ਦਾ ਬੀਮਾ ਹੋਣਾ ਚਾਹੀਦੈ ਹੈ ਪਰ ਸਾਡਾ ਤਾ ਸੱਭ ਕੁੁਝ ਰੱਬ ਆਸਰੇ। ਹੈ ਮੌਸਮ ਦਾ ਕੋਈ ਨੀ ਪਤਾ ਕਦੋ ਹਵਾਵਾਂ ਤੇਜ ਚਲ ਪੈਣ ਕਿਉਂਕਿ ਕਿਸਾਨ ਦੀ ਕਣਕ ਹੀ ਜੋ ਦੇਸ਼ ਵਿਦੇਸ ਵਿਚ ਫੁੂਡ ਦੇ ਰੂਪ ਵਿਚ ਲੋਕ ਘਰਾ ਵਿਚ ਬੰਦ ਹੋਕੇ ਵੀ ਇਹੀ ਕਣਕ ਖਾਣਗੇ ਸੋ ਸਾਡੀ ਦੇਸ਼ ਦੁਨੀਆ ਦੇ ਰਾਜਨੀਤਕ ਆਗੂਆਂ ਨੂੰ ਬੇਨਤੀ ਹੈ ਮੰਦੀ ਦੀ ਮਾਰ ਝੱਲ ਰਹੇ ਪੰਜਾਬ ਅਤੇ ਦੁਨੀਆ ਦੇ ਕਿਸਾਨਾ ਦੀ ਸਾਰ ਲਈ ਜਾਵੇ

Share This :

Leave a Reply