ਨਾਭਾ (ਤਰੁਣ ਮਹਿਤਾ) – ਅੱਜ ਇੱਥੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਗੁਰਚਰਨ ਸਿੰਘ ਰਾਮਗੜ ਕਨਵੀਨਰ ਸੰਵਿਧਾਨ ਬਚਾਓ ਅੰਦੋਲਨ ਭਾਰਤ ਨੇ ਦੱਸਿਆ ਕਿ ਹਰਿਦੁਆਰ ਹਰਕੀ ਪੌੜੀ ਨਮਾਮੀ ਗੰਗੇ ਘਾਟ ਵਿਖੇ ਜਿਸ ਵਿਅਕਤੀ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਮੀਰਾ ਬਾਈ ਦੀ ਪ੍ਰਤੀਮਾ ਦੀ ਬੇਇੱਜਤੀ ਕੀਤੀ ਸੀ, ਉਸ ਦੋਸੀ ਨੂੰ ਹਰਿਦੁਆਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਡੂੰਘਾਈ ਜਾਂਚ ਜਾਰੀ ਹੈ| ਸ੍ਰੀ ਰਾਮਗੜ ਨੇ ਦੱਸਿਆ ਕਿ ਸ੍ਰੀ ਸੁਰੇਸ ਕੁਮਾਰ ਰਾਠੋਰ ਐਮ.ਐਲ.ਏ. ਜਵਾਲਾਪੁਰ (ਹਰਿਦੁਆਰ) ਜੋ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰ ਹਨ ਉਨ੍ਹਾਂ ਨੇ ਦੋਸੀ ਦੀ ਗ੍ਰਿਫਤਾਰੀ ਲਈ ਵੱਡੀ ਪੱਧਰ ਤੇ ਸੰਘਰਸ ਤੇ ਮਿਹਨਤ ਕੀਤੀ| ਸ੍ਰੀ ਰਾਠੋਰ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਦੋਸੀ ਹੈਪੀ ਨਾਮ ਦਾ ਮੁਜਰਮ ਮੰਦਬੁੱਧੀ ਹੈ|
ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਅਤੇ ਮੀਰਾ ਬਾਈ ਦੀ ਪ੍ਰਤੀਮਾ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਪੂਰਨ ਧਾਰਮਿਕ ਰੀਤੀ ਰਿਵਾਜਾਂ ਰਾਹੀਂ ਮੁਰੰਮਤ ਕਰਕੇ ਸਸੋਬਿਤ ਕਰ ਦਿੱਤਾ ਹੈ ਕਿਉਂਕਿ ਇਹ ਧਾਰਮਿਕ ਅਤੇ ਆਸਥਾ ਦਾ ਮਾਮਲਾ ਹੈ, ਇਸ ਲਈ ਪੂਰੇ ਧਾਰਮਿਕ ਵਿਧੀ ਵਿਧਾਨ ਅਨੁਸਾਰ ਕੁੱਝ ਵਕਤ ਤੋਂ ਬਾਅਦ ਇਹਨਾਂ ਦੋਵੇਂ ਪ੍ਰਤੀਮਾਂ ਨੂੰ ਨਵਾਂ ਰੰਗ ਰੂਪ ਦੇਕੇ ਬਦਲਿਆ ਜਾਵੇਗਾ ਅਤੇ ਧਾਰਮਿਕ ਰੀਤੀ ਰਿਵਾਜ ਦੀ ਪੂਰਨ ਰੂਪ ਵਿੱਚ ਪਾਲਣਾ ਕੀਤੀ ਜਾਵੇਗੀ| ਸ੍ਰੀ ਰਾਠੋਰ ਨੇ ਕਿਹਾ ਕਿ ਗ੍ਰਿਫਤਾਰ ਵਿਅਕਤੀ ਹੈਪੀ ਭਾਵੇਂ ਮੰਦਬੁੱਧੀ ਹੈ ਲੇਕਿੰਗ ਹਰਦਿਆਰ ਪੁਲਿਸ ਫਿਰ ਵੀ ਇਸ ਮਸਲੇ ਦੀ ਤਹਿ ਤੱਕ ਇਨਕੁਆਰੀ ਕਰ ਰਹੀ ਹੈ, ਕਿਉਂਕਿ ਇਹ ਕਰੋੜਾਂ ਹੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰਾਂ ਦੀ ਸੰਤੁਸਟੀ ਦਾ ਮਸਲਾ ਹੈ| ਇਸ ਵਕਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਰਾਮਗੜ ਨੇ ਕਿਹਾ ਕਿ ਦੋਸੀ ਦੀ ਗ੍ਰਿਫਤਾਰੀ ਹੋਣ ਕਾਰਨ ਕਰੋੜਾਂ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਕਿਉਂਕਿ ਇਹ ਬਹੁਤ ਹੀ ਸੰਵੇਦਨਸੀਲ ਮਸਲਾ ਹੈ| ਰਾਮਗੜ ਨੇ ਕਿਹਾ ਕਿ ਸ੍ਰੀ ਸੁਰੇਸ ਕੁਮਾਰ ਰਾਠੋਰ ਐਮ.ਐਲ.ਏ. ਜਵਾਲਾਪੁਰ (ਹਰਿਦੁਆਰ) ਅਤੇ ਹੋਰ ਵੀ ਬਹੁਤ ਸਾਰੇ ਆਗੂਆਂ ਅਤੇ ਵਰਕਰਾਂ ਨੇ ਇਸ ਮਸਲੇ ਨੂੰ ਹੱਲ ਕਰਾਉਣ ਲਈ ਬਹੁਤ ਮਿਹਨਤ ਕੀਤੀ ਹੈ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਵਾਉਣ ਵਿੱਚ ਸਰਕਾਰ, ਪੁਲਿਸ , ਪ੍ਰਸਾਸਨ ਦਾ ਪੂਰਾ ਸਾਥ ਦਿੱਤਾ ਤਦ ਹੀ ਇਹ ਮਸਲਾ ਹੱਲ ਹੋਇਆ| ਉਨ੍ਹਾਂ ਸਰਕਾਰ ਅਤੇ ਪ੍ਰਸਾਸਨ ਨੂੰ ਅਪੀਲ ਕੀਤੀ ਕਿ ਇਸ ਮਸਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਕੋਈ ਵੀ ਇੰਨਕੁਆਰੀ ਵਿੱਚ ਊਨਤਾਈ ਨਾ ਰਹਿ ਜਾਵੇ ਅਤੇ ਕੋਈ ਵੀ ਦੋਸੀ ਕਨੂੰਨ ਦੇ ਸਿਕੰਜੇ ਤੋਂ ਨਾ ਬਚ ਸਕੇ|