ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ ਨੇ ਲਾ ਲਿਆ ਕੋਰੋਨਾ ਅੱਗੇ, ਅੱਜ 19 ਯਾਤਰੀ ਕੋਰੋਨਾ ਤੋਂ ਮੁਕਤ ਹੋ ਘਰਾਂ ਨੂੰ ਪਰਤੇ

ਅੰਮ੍ਰਤਸਰ (ਮੀਡੀਆ ਬਿਊਰੋ ) ਸ੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ੀਟਵ ਆਉਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ, ਨੂੰ ਠੀਕ ਹੋਣ ਮਗਰੋਂ ਲਗਤਾਰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਰਿਹਾ ਹੈ ਅਤੇ ਰੋਜ਼ਨਾ ਵੱਡੀ ਗਿਣਤੀ ਵਿਚ ਠੀਕ ਹੋ ਰਹੇ ਸ਼ਰਧਾਲੂਆਂ ਤੋਂ ਇਉਂ ਲੱਗ ਰਿਹਾ ਹੈ, ਜਿਵੇਂ ਸੰਗਤ ਨੇ ਕੋਰੋਨਾ ਨੂੰ ਅੱਗੇ ਲਗਾ ਲਿਆ ਹੋਵੇ। ਕੱਲ 13 ਮਈ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚੋਂ 25 ਸ਼ਰਧਾਲੂਆਂ ਨੂੰ ਦਿੱਤੀ ਛੁੱਟੀ ਮਗਰੋਂ ਅੱਜ ਫਿਰ 20 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ, ਜਿਸ ਵਿਚ 19 ਉਹ ਸ਼ਰਧਾਲੂ ਹਨ, ਜੋ ਕਿ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਹਨ।

ਇਕ ਮਰੀਜ ਜੰਡਿਆਲਾ ਗੁਰੂ ਤੋਂ ਸੀ, ਜੋ ਕਿ 7 ਅਪ੍ਰੈਲ ਤੋਂ ਹਸਪਤਾਲ ਵਿਚ ਦਾਖਲ ਸੀ, ਅੱਜ ਪੰਜ ਹਫ਼ਤਿਆਂ ਮਗਰੋਂ ਠੀਕ ਹੋ ਕੇ ਘਰ ਨੂੰ ਗਿਆ। ਹਸਪਤਾਲ ਵਿਚ ਲਗਾਤਾਰ ਚੰਗੀਆਂ ਖ਼ਬਰਾਂ ਮਿਲਣ ਕਾਰਨ ਦਾਖਲ ਦੂਸਰੇ ਮਰੀਜ਼ਾਂ ਨੂੰ ਵੀ ਮਾਨਸਿਕ ਤੌਰ ਉਤੇ ਤਾਕਤ ਮਿਲੀ ਹੈ। ਡਾਕਟਰਾਂ ਨੇ ਦੱਸਿਆ ਕਿ ਭਾਵੇਂ ਸ੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਦੇ ਟੈਸਟ ਪਾਜ਼ਿਟਵ ਆਉਣ ਕਾਰਨ ਇੰਨਾਂ ਨੂੰ ਹਸਪਪਤਾਲ ਵਿਚ ਰੱਖਿਆ ਗਿਆ ਸੀ, ਪਰ ਸਾਰੇ ਸ਼ਰਧਾਲੂ ਬੜੇ ਚੜਦੀ ਕਲਾ ਵਿਚ ਰਹੇ ਅਤੇ ਕਿਸੇ ਨੂੰ ਸਰੀਰਕ ਤੌਰ ਉਤੇ ਵੀ ਕੋਈ ਮੁਸ਼ਿਕਲ ਨਹੀਂ ਹੋਈ। ਅੱਜ ਵਾਹਿਗੁਰੂ ਦੀ ਕ੍ਰਿਪਾ ਨਾਲ ਇਨਾਂ ਦੇ ਲਗਾਤਾਰ ਦੋ ਟੈਸਟ ਨੈਗੇਟਿਵ ਆਉਣ ਕਾਰਨ ਅੱਜ ਇੰਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਘਰ ਜਾ ਰਹੇ ਸਾਰੇ ਸ਼ਰਧਾਲੂ ਨੂੰ ਤੰਦਰੁਸਤ ਹੋਣ ਦੀ ਵਧਾਈ ਦਿੱਤੀ। ਉਨਾਂ ਹਸਪਤਾਲ ਸਟਾਫ ਵੱਲੋਂ ਦਿੱਤੀਆਂ ਸੇਵਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਘਰ ਜਾ ਰਹੇ ਸ਼ਰਧਾਲੂਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿਘ ਦਾ ਵੀ ਧੰਨਵਾਦ ਕੀਤਾ ਅਤੇ ਹਸਪਤਾਲ ਦੇ ਸਟਾਫ ਦੀ ਦਿਲ ਖੋਲ ਕੇ ਤਾਰੀਫ਼ ਕੀਤੀ। ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਵੀ ਸ਼ਰਧਾਲੂਆਂ ਨੂੰ ਫੋਨ ਉਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਨਾਇਬ ਤਹਿਸੀਲਦਾਰ ਰਤਨਜੀਤ ਸਿੰਘ, ਡਾਕਟਰ ਨਰਿੰਦਰ ਸਿੰਘ, ਡਾ. ਹਰਜੀਤ ਸਿੰਘ, ਸ੍ਰੀਮਤੀ ਰਮਨਜੀਤ ਕੌਰ, ਸਰਵਰਿੰਦਰ ਕੌਰ, ਪਰਮਜੀਤ ਕੌਰ, ਕਿਰਨਦੀਪ ਕੌਰ (ਸਟਾਫ ਨਰਸ) ਅਤੇ ਹੋਰ ਸਟਾਫ ਹਾਜ਼ਰ ਸੀ।

Share This :

Leave a Reply