ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਕਾ. ਭਜਨ ਸਿੰਘ ਸਮਰਾਲਾ ਤੇ ਜ਼ਿਲਾ ਜਰਨਲ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਸੱਦੇ ‘ਤੇ ਜ਼ਿਲਾ ਲੁਧਿਆਣਾ ਵਿਖੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਵਲੋਂ ਲੋਕਾਂ ਹਿੱਤਾਂ ਨੂੰ ਮੁੱਖ ਰੱਖਦੇ ਹੋਏ 13 ਮਈ ਨੂੰ ਆਪਣੇ ਘਰਾਂ ਅੱਗੇ, ਛੱਤਾਂ ਉਪਰ ਅਤੇ ਜੱਥੇਬੰਦੀ ਦੇ ਕੇਂਦਰਾਂ ਅੱਗੇ ਪਾਰਟੀ ਦੇ ਝੰਡੇ ਲੈ ਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜੱਥੇਬੰਦੀ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਅਤੇ ਜਰਨਲ ਸਕੱਤਰ ਲਾਲ ਸਿੰਘ ਧਨੌਲਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲੇ ਦੀਆਂ ਸਮੂਹ ਇਕਾਈਆਂ ਦੇ ਆਗੂ ਤੇ ਵਰਕਰ 13 ਮਈ ਨੂੰ ਪਰਿਵਾਰਾਂ ਸਮੇਤ ਇਨਾਂ ਰੋਸ ਮੁਜ਼ਾਹਰਿਆਂ ‘ਚ ਹਿੱਸਾ ਲੈਣਗੇ।
ਜੱਥੇਬੰਦੀ ਦੇ ਜ਼ਿਲਾ ਜਰਨਲ ਸਕੱਤਰ ਕਾ. ਸੁਹਾਵੀ ਨੇ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ 7500-7500 ਰੁਪਏ ਪ੍ਰਤੀ ਮਹੀਨਾ ਹਰੇਕ ਮਜ਼ਦੂਰ ਨੂੰ ਸਹਾਇਤਾ ਦੇਵੇ, ਇਸੇ ਤਰਾਂ ਕੇਂਦਰੀ ਕੇਂਦਰੀ ਭੰਡਾਰ ਵਿਚ 7.5 ਕਰੋੜ ਟਨ ਅਨਾਜ ਪਹਿਲਾਂ ਹੀ ਪਿਆ ਹੈ ਅਤੇ ਹੁਣ ਇਹ ਹੋਰ ਵੱਧ ਗਿਆ ਹੈ ਕਿਉਂਕਿ ਹਾੜੀ ਦੀ ਫ਼ਸਲ ਨਾਲ ਹੋਰ ਵਾਧਾ ਹੋਇਆ ਹੈ। ਸਾਰੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਕੁਇੰਟਲ ਕਣਕ ਅਤੇ ਹਰ ਮਹੀਨੇ ਕੇਰਲਾ ਸਰਕਾਰ ਦੀ ਤਰਜ਼ ‘ਤੇ 16 ਵਸੂਤਆਂ ਰਸੋਈ ਦੀ ਵਰਤੋਂ ਲਈ ਦਿੱਤੀਆਂ ਜਾਣ। ਉਨਾਂ ਮੰਗ ਕੀਤੀ ਕਿ ਪਿੰਡਾਂ ‘ਚ ਪਈ ਸ਼ਾਮਲਾਟ ਜ਼ਮੀਨ ਦੇ ਤੀਜੇ ਹਿੱਸੇ ਦੀ ਜ਼ਮੀਨ ਦਲਿਤਾਂ ਨੂੰ ਖੇਤੀ ਕਰਨ ਲਈ ਦਿੱਤੀ ਜਾਵੇ। ਜੱਥੇਬੰਦੀਆਂ ਆਗੂਆਂ ਨੇ ਮਹਾਰਾਸ਼ਟਰ ਵਿਚ ਰੇਲ ਹਾਦਸੇ ‘ਚ 16 ਮਜ਼ਦੁਰਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਐਕਸਗ੍ਰੇਸੀਆ ਗ੍ਰਾਂਟ ਅਤੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ