ਪਟਿਆਲਾ (ਅਰਵਿੰਦਰ ਸਿੰਘ) ਥੀਏਟਰ ਆਰਟਸ ਸੋਸਾਇਟੀ (ਨਟਾਸ) ਦੀ ਪ੍ਰਸਿੱਧ ਰੰਗਕਰਮੀ ਜੋੜੀ ਸੀ ਪਰਾਣ ਸੱਭਰਵਾਲ, ਸ੍ਰੀਮਤੀ ਸੁਨੀਤਾ ਸਭਰਵਾਲ ਨੇ ਇਕ ਸਾਦੇ ਮਗਰ ਸਨੇਹ ਭਰਪੂਰ ਸਮਾਗਮ ਵਿੱਚ ਪਰਿਵਾਰ ਸਹਿਤ ਭਾਰਤੀ ਸਿਨੇਮਾ ਦੇ ਮੋਢੀ ਅਦਾਕਾਰ ਡਾਇਰੈਕਟਰ ਹਿੰਦੁਸਤਾਨੀ ਥੇਟਰ ਦੇ ਥੰਮ ਅਤੇ ਪ੍ਰਿਥਵੀ-ਥੀਏਟਰ ਦੇ ਨਿਰਮਾਤਾ ਸ੍ਰੀ ਪ੍ਰਿਥਵੀਰਾਜ ਕਪੂਰ ਨੂੰ ਉਹਨਾਂ ਦੀ 49ਵੀ ਪੰਨਤਿਥੀ (29 ਮਈ)ਉਤੇ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ । ਨਟਾਸ ਵੱਲੋਂ ਪਿਛਲੇ ਲਗਭਗ 50 ਸਾਲਾਂ ਤੋਂ ਉਹਨਾਂ ਦੇ ਜਨਮ ਦਿਨ ਜਾਂ ਪੁੰਨਤਿਥੀ ਸਮਾਗਮ ਨੂੰ ਬਤੌਰ ਪ੍ਰਿਥਵੀ ਰਾਜ ਕਪੂਰ ਯਾਦਗਾਰੀ ਥੀਏਟਰ ਫੈਸਟੀਵਲ ਵਜੋਂ ਮਨਾਇਆ ਜਾ ਰਿਹਾ ਹੈ । ਪਰ ਇਸ ਬਾਰ ਕਰੋਨਾ ਮਹਾਂਮਾਰੀ ਬਿਮਾਰੀ ਕਾਰਨ ਪਬਲਿਕ ਸਮਾਗਮਾਂ ਤੇ ਰੋਕ ਹੋਣ ਦੇ ਮੱਦੇ ਨਜ਼ਰ ਬਰਸੀ ਜਾਂ ਸ਼ਰਧਾਂਜਲੀ ਸਮਾਗਮ ਸੋਸ਼ਲ ਮੀਡੀਆ ਰਾਹੀਂ ਆਪਣੇ ਘਰ ਵਿੱਚ ਨਟਾਸ ਮੰਦਰ ਵਿਖੇ ਪਰਵਾਰ ਸਹਿਤ, ਐਸ ਪੀ ਵਿਕਾਸ ਸੱਭਰਵਾਲ ਪੀਪੀਐਸ , ਸ੍ਰੀਮਤੀ ਕੁਮੁਦ ਸਭਰਵਾਲ ਬੇਟੇ ਰਾਘਵ ਸੱਭਰਵਾਲ ਸਾਹਿਤ ਆਯੋਜਿਤ ਕੀਤਾ ਗਿਆ ਹੈ ।
ਸ੍ਰੀ ਸਭਰਵਾਲ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹ ਪ੍ਰਿਥਵੀ ਰਾਜ ਕਪੂਰ ਅਤੇ ਪਰਿਵਾਰ ਨਾਲ 1952 ਤੋ ਜੁੜੇ ਆ ਰਹੇ ਹਨ , ਜਦ ਉਹ ਆਪਣੇ ਨਾਬਾਲਗ 14 ਸਾਲ ਦੀ ਉਮਰ ਦੇ ਬੇਟੇ ਸ਼ਸ਼ੀ ਕਪੂਰ ਨਾਲ ਆਪਣਾ ਪ੍ਰਿਥਵੀ-ਥੀਏਟਰ ਜਲੰਧਰ ਵਿਖੇ ਰਫਿਊਜੀ ਰਾਹਤ ਫੰਡ ਲਈ ਪੇਸ਼ ਕਰਨ ਆਏ ਸਨ । ਉਸ ਸਮੇਂ ਪਾਪਾ ਬਾ ਪ੍ਰਿਥਵੀ ਰਾਜ ਕਪੂਰ ਨੇ ਸ੍ਰੀ ਸਭਰਵਾਲ ਨੂੰ ਪ੍ਰੇਰਿਆ ਕਿ ਉਂਹ ਪੰਜਾਬੀ ਮਾਂ ਬੋਲੀ ਦੀ ਸੇਵਾ ਨਮਿਤ ਪੰਜਾਬੀ ਥੀਏਟਰ ਨਾਲ ਜੁੜਨ । ਸ੍ਰੀ ਸਭਰਵਾਲ ਨੇ ਦੱਸਿਆ ਕਿ ਪਾਪਾ ਪ੍ਰਿਥਵੀ ਰਾਜ ਕਪੂਰ ਦੀ ਪ੍ਰੇਰਨਾ ਸਦਕਾ ਨਟਾਸ ਵੱਲੋਂ ਪਿਛਲੇ 35 ਸਾਲਾਂ ਤੋਂ ਸਾਲਾਨਾ ਪ੍ਰਿਥਵੀ ਰਾਜ ਕਪੂਰ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ । ਇਸ ਅਵਸਰ ਤੇ ਸ੍ਰੀ ਸਭਰਵਾਲ ਦੰਪਤੀ ਨੇ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਹੈ ਕਿ ਉਹ ਲਾਕਡਾਊਨ ਕਾਰਨ ਬੇਕਾਰ ਹੋਏ ਕਲਾਕਾਰਾਂ ਜਿਨ੍ਹਾਂ ਦੀ ਰੋਜ਼ੀ-ਰੋਟੀ ਪੇਸ਼ਕਾਰੀਆਂ ਅਤੇ ਸਮਾਜਕ ਸਮਾਗਮਾ ਨਾਲ ਜੁੜੀ ਹੋਈ ਹੈ, ਦੀ ਮਦਦ ਲਈ ਫੰਡ ਰਾਖਵੇ ਕਰਨ। ਉਨ੍ਹਾ ਵੱਲੋਂ ਇਹ ਉੱਦਮ ਪ੍ਰਿਥਵੀ ਰਾਜ ਕਪੂਰ ਵੱਲ ਇਕ ਸੱਚੀ ਸ਼ਰਧਾਂਜਲੀ ਹੋਵੇਗੀ ।