ਸਿਹਤ ਵਿਭਾਗ ਨੇ ਦਿੱਤੀਆਂ ਟੀਕਾਕਰਨ ਸੇਵਾਵਾਂ

ਐਸ ਐਮ ਓ ਡਾ ਮਨੋਹਰ ਸਿੰਘ ਟੀਕਾਕਰਨ ਸੈਸ਼ਨ ਦੌਰਾਨ ਸੁਪਰਵੀਜਨ ਕਰਦੇ ਹੋਏ।

ਫ਼ਤਹਿਗੜ੍ਹ ਸਾਹਿਬ (ਸੂਦ) ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌਡ਼ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ ਮਨੋਹਰ ਸਿੰਘ ਦੀ ਅਗਵਾਈ ਵਿੱਚ ਟੀਕਾਕਰਨ ਸੈਸ਼ਨ ਲਗਾਇਆ ਗਿਆ। ਐਸ ਐਮ ਓ ਡਾ ਮਨੋਹਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਟੀਕਾਕਰਨ ਸੇਵਾਵਾਂ ਜਾਰੀ ਹਨ।ਓਹਨਾਂ ਦਸਿਆ ਕਿ ਟੀਕਾਕਰਨ ਦੌਰਾਨ ਕਰੋਨਾ ਤੋਂ ਬਚਾਅ ਸਬੰਧੀ ਜਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

ਇਸ ਮੌਕੇ ਡਾ ਮਨੋਹਰ ਸਿੰਘ ਨੇ ਫ਼ੀਲਡ ਵਿਚ ਜਾ ਕੇ ਟੀਕਾਕਰਨ ਸੇਵਾਵਾਂ ਦੀ ਸੁਪਰਵੀਜਨ ਵੀ ਕੀਤੀ। ਪਰਦੀਪ ਸਿੰਘ ਬਲਾਕ ਐਜੂਕੇਟਰ ਨੇ ਹਾਜਰ  ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕਤਾ ਦਿੱਤੀ ਅਤੇ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਵੀਰ ਕੌਰ ਐਲ ਐਚ ਵੀ ਨਛੱਤਰ ਕੌਰ,ਗੀਤਾ ਵਰਮਾ ਅਤੇ ਪਰਮਜੀਤ ਕੌਰ ਤਿੰਨੇ ਏ ਐਨ ਐਮ, ਨਰਿੰਦਰ ਸਿੰਘ ਅਤੇ ਰਵਿੰਦਰ ਸਿੰਘ ਮਲਟੀਪਰਪਜ ਹੈਲਥ ਵਰਕਰ ਮੇਲ, ਪ੍ਰਭਦੀਪ ਕੌਰ ਸੀ ਐਚ ਓ ਤੋਂ ਇਲਾਵਾ ਆਸ਼ਾ ਵਰਕਰ ਅਤੇ ਲੋਕ ਹਾਜ਼ਰ ਸਨ।

Share This :

Leave a Reply