ਸਾਰੇ ਪਾਸਪੋਰਟ ਦਫਤਰ 3 ਮਈ ਤੱਕ ਰਹਿਣਗੇ ਬੰਦ – ਸ਼ਿਵਾਸ ਕਵਿਰਾਜ

ਖੇਤਰੀ ਪਾਸਪੋਰਟ ਅਧਿਕਾਰੀ  ਸ਼ਿਵਾਸ ਕਵਿਰਾਜ

ਐੱਸ ਏ ਐੱਸ ਨਗਰ (ਮੀਡੀਆ ਬਿਊਰੋ) ਕੋਵਿਡ – 19  ਦੇ ਪ੍ਰਭਾਵ ਨੂੰ ਵਧਣ ਤੋਂ ਰੋਕਣ ਲਈ ਸਰਕਾਰ ਦੁਆਰਾ ਪੂਰੇ ਦੇਸ਼  ਵਿੱਚ ਲਾਕਡਾਉਨ ਦੀ ਮਿਆਦ ਵਧਾਉਣ ਦੀ ਘੋਸ਼ਣਾ ਕੀਤੀ ਗਈ ਹੈ ।ਇਸ ਸੰਬੰਧ ਵਿੱਚ ਵਿਦੇਸ਼ ਮੰਤਰਾਲਾ  ਦੁਆਰਾ ਇਹ ਫ਼ੈਸਲਾ ਲਿਆ ਗਿਆ ਹੈ ਕਿ ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ  ਦੇ ਅਧੀਨ ਵਿੱਚ ਆਉਣ ਵਾਲੇ  ਸਾਰੇ ਪਾਸਪੋਰਟ ਸੇਵਾ ਕੇਂਦਰ ਲੁਧਿਆਨਾ,ਚੰਡੀਗੜ,ਅੰਬਾਲਾ ਅਤੇ ਸਾਰੇ ਡਾਕਖ਼ਾਨਾ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਮੁਲਾਕਾਤ ਦਾ ਸਮਾਂ 03.05.2020 ਤੱਕ ਮੁਲਤਵੀ ਰਹੇਗਾ।

ਖੇਤਰੀ ਪਾਸਪੋਰਟ ਅਧਿਕਾਰੀ  ਸ਼ਿਵਾਸ ਕਵਿਰਾਜ ਵਲੋ ਦਿੱਤੀ ਜਾਣਕਾਰੀ ਅਨੁਸਾਰ ਸਾਰੇ ਬਿਨੇਕਾਰਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਾਸਪੋਰਟ ਸੇਵਾਵਾਂ ਲਈ 05.05.2020 ਅਤੇ ਉਸਦੇ ਬਾਅਦ ਕਿਸੇ ਵੀ ਕੰਮਕਾਜ ਵਾਲੇ ਦਿਨ ਲਈ ਨਿਸ਼ਚਿਤ ਕਰ ਸੱਕਦੇ ਹਨ। ਇਸ ਤੋ ਇਲਾਵਾ ਬਿਨੇਕਾਰ ਇਸ ਸਾਲ ਜਿੰਨੀ ਵਾਰ ਚਾਹੁਣ ਓਨੀ ਵਾਰ ਮੁਲਾਕਾਤ ਦੇ ਸਮੇਂ ਨੂੰ ਪੁਨਰ ਨਿਰਧਾਰਿਤ ਕਰ ਸਕਦੇ ਹਨ। ਇਸ ਮਿਆਦ ਦੇ ਦੌਰਾਨ ਪਾਸਪੋਰਟ ਸੇਵਾਵਾਂ ਲਈ ਸਬੰਧਤ ਜਰੂਰੀ ਪੁੱਛਗਿਛ/ਆਵੇਦਨ ਦੀ ਹਾਲਤ ਦੀ ਜਾਣਕਾਰੀ ਲਈ ਅਤੇ ਹੋਰ ਕਿਸੇ ਜ਼ਰੂਰੀ ਕੰਮ ਲਈ ਕਿਸੇ ਵੀ ਕੰਮਕਾਜ ਵਾਲੇ ਦਿਨ ਦਫ਼ਤਰ ਦੀ ਈਮੇਲ ਆਈਡੀ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ।

Share This :

Leave a Reply