ਸਰਬੱਤ ਦਾ ਭਲਾ ਟਰੱਸਟ ਵੱਲੋਂ ਸਫ਼ਾਈ ਅਤੇ ਸੇਵਾਦਾਰ ਕਰਮਚਾਰੀਆਂ ਨੂੰ ਰਾਸ਼ਨ ਵੰਡਿਆ

ਸੰਤ ਉਂਕਾਰ ਸਿੰਘ ਹਸਪਤਾਲ ਪਿੰਡ ਮਹਿਤਪੁਰ ਉਲੱਧਣੀ ਵਿਖੇ ਸਫ਼ਾਈ ਅਤੇ ਸੇਵਾਦਾਰ ਕਰਮਚਾਰੀਆਂ ਨੂੰ ਸਰਬੱਤ ਭਲਾ ਚੈਰੀਟੇਬਲ ਟਰੱਸਟ ਵੱਲੋਂ ਰਾਸ਼ਨ ਦੀਆਂ ਕਿੱਟਾਂ ਵੰਡਦੇ ਹੋਏ ਸਮਾਜ ਸੇਵਕ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸੰਤ ਉਂਕਾਰ ਸਿੰਘ ਹਸਪਤਾਲ ਪਿੰਡ ਮਹਿਤਪੁਰ ਉਲੱਧਣੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਫ਼ਾਈ ਅਤੇ ਸੇਵਾਦਾਰ ਕਰਮਚਾਰੀਆਂ ਨੂੰ ਸਰਬੱਤ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ਼ ਐਸ ਪੀ ਸਿੰਘ ਓਬਰਾਏ ਦੇ ਮਾਨਵਤਾ ਦੀ ਸੇਵਾ ਲਈ ਚਲਾਏ ਮਿਸ਼ਨ ਹੇਠ ਤਜਿੰਦਰ ਸਿੰਘ ਸੈਣੀ ਮੈਂਬਰ ਵਲੋਂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।ਇਸ ਮੌਕੇ ਹਸਪਤਾਲ ਦੇ ਪ੍ਰਧਾਨ ਜਥੇਦਾਰ ਤਾਰਾ ਸਿੰਘ ਸੇਖੂਪੁਰ ਨੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਤਾਲਾਬੰਦੀ ਦੌਰਾਨ ਰਾਸ਼ਨ ਵੰਡਣ ਦੀ ਸੇਵਾ ਕਰਨ ਲਈ ਟਰੱਸਟ ਵੱਲੋਂ ਕੀਤੇ ਉਦਮਾਂ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਟਰੱਸਟ ਵੱਲੋਂ ਪਹਿਲਾਂ ਵੀ ਡਾਇਲਸਿਸ ਯੂਨਿਟ ਦੇ ਲਈ 48 ਫਿਲਟਰ ਪ੍ਰਦਾਨ ਕਰਨ ਅਸੀਂ ਹਮੇਸ਼ਾ ਓਬਰਾਏ ਜੀ ਧੰਨਵਾਦੀ ਰਹਾਂਗੇ।


ਤਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਡਾ.ਐਸ. ਪੀ. ਸਿੰਘ ਓਬਰਾਏ ਦੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜਾਂ ਦੇ ਵਫਾਦਾਰ ਸਿਪਾਹੀ ਵਜੋਂ ਸੇਵਾਵਾਂ ਨਿਭਾਅ ਰਹੇ ਹਾਂ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਡਾਕਟਰ ਗੁਰਪਾਲ ਸਿੰਘ, ਸ਼ੁਭ ਸੈਣੀ ਸਮਾਜ ਸੇਵਕ, ਤਰਲੋਚਨ ਸਿੰਘ ਭਾਰਟਾ, ਮਨਜੀਤ ਸਿੰਘ, ਜਸਵਿੰਦਰ ਸਿੰਘ ਅਤੇ ਚੋਧਰੀ ਜਗਤ ਰਾਮ ਆਦਿ ਹਾਜ਼ਰ ਸਨ।

Share This :

Leave a Reply