ਸਰਬੱਤ ਦਾ ਭਲਾ ਟਰੱਸਟ ਨੇ ਏਅਰਪੋਰਟ ਅਥਾਰਟੀ ਨੂੰ ਵੱਡੀ ਮਾਤਰਾ ਚ ਰਾਹਤ ਸਮੱਗਰੀ

ਏਅਰਪੋਰਟ ਡਾਇਰੈਕਟਰ ਮਨੋਜ ਜਸੋਰੀਆ ਨੂੰ ਪੀ.ਪੀ.ਈ. ਕਿੱਟਾਂ ਤੇ ਹੋਰ ਸਮਾਨ ਦੇਣ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੱਧੂ, ਮਨਪ੍ਰੀਤ ਸਿੰਘ ਸੰਧੂ, ਨਵਜੀਤ ਘਈ,ਸ਼ਿਸ਼ਪਾਲ ਲਾਡੀ ਨਾਲ ਕਮਾਂਡੈਂਟ ਧਰਮਵੀਰ ਯਾਦਵ

ਅੰਮ੍ਰਿਤਸਰ, (ਮੀਡੀਆ ਬਿਊਰੋ ) ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਆਪਣੇ ਵੱਡੇ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਇੱਕ ਨਵੇਕਲੀ ਪਛਾਣ ਬਣਾ ਚੁੱਕੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਏਅਰਪੋਰਟ ਅਥਾਰਟੀ ਨੂੰ ਉਸ ਦੇ ਵੱਖ-ਵੱਖ ਵਭਾਗਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ 200 ਪੀ.ਪੀ.ਈ.ਕਿੱਟਾਂ, 75 ਐੱਨ-95 ਮਾਸਕ, 04 ਇਨਫਰਾਰੈੱਡ ਥਰਮਾਮੀਟਰ, 75 ਫ਼ੇਸ ਸ਼ੀਲਡ, 120 ਬੋਤਲਾਂ ਸੈਨੀਟਾਇਜ਼ਰ ਅਤੇ 4 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਦਿੱਤੇ ਗਏ।

ਇਸ ਮੌਕੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਮੀਡੀਆ ਸਲਾਹਕਾਰ ਰਵਿੰਦਰ ਸਿੰਘ ਰੌਬਨਿ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ,ਵਿੱਤ ਸਕੱਤਰ ਨਵਜੀਤ ਸਿੰਘ ਘਈ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਵੱਲੋਂ ਏਅਰਪੋਰਟ ਅਥਾਰਟੀ ਦੇ ਕਰਮਚਾਰੀਆਂ ਲਈ ਟਰੱਸਟ ਕੋਲੋਂ ਸੁਰੱਖਿਆ ਨਾਲ ਸਬੰਧਤ ਸਾਮਾਨ ਦੀ ਮੰਗ ਕੀਤੀ ਗਈ ਸੀ, ਜਿਸ ਤਹਿਤ ਅੱਜ ਟਰੱਸਟ ਵੱਲੋਂ ਏਅਰਪੋਰਟ ਅਥਾਰਟੀ ਨੂੰ ਸਮਾਨ ਸੌਂਪਿਆ ਗਿਆ ਹੈ। ਉਹਨਾਂ ਦੱਸਿਆ ਕਿ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਦੀ ਅਗਵਾਈ ਹੇਠ ਏਅਰਪੋਰਟ ਅਥਾਰਟੀ ਤੋਂ ਇਲਾਵਾ ਐਸ.ਐਸ.ਪੀ.ਦਿਹਾਤੀ ਵਿਕਰਮਜੀਤ ਦੁੱਗਲ, ਸਰਕਾਰੀ ਡੈਂਟਲ ਕਾਲਜ ਅੰਮਿ੍ਰਤਸਰ ਨੂੰ ਪੀ ਪੀ ਕਿੱਟਾਂ,ਇਨਫਰਾਰੈੱਡ ਥਰਮਾਮੀਟਰ ਤੇ ਫੇਸ ਸ਼ੀਲਡਾਂ ਵੀ ਅੱਜ ਦੱਤੀਆਂ ਗਈਆਂ ਹਨ, ਜਦਕਿ ਡਿਪਟੀ ਕਮਸ਼ਿਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਸਿ ਕਮਸ਼ਿਨਰ ਡਾ.ਸੁਖਚੈਨ ਸਿੰਘ ਗਿੱਲ ਹੁਰਾਂ ਨੂੰ ਸਮਾਨ ਕੱਲ੍ਹ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾ.ਓਬਰਾਏ ਵੱਲੋਂ ਇਹ ਐਲਾਨ ਕੀਤਾ ਹੈ ਟਰੱਸਟ ਵੱਲੋਂ ਕੀਤੇ ਜਾ ਰਹੇ ਸਾਰੇ ਸੇਵਾ ਕਾਰਜ ਜਦੋਂ ਤੱਕ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ , ਚੱਲਦੇ ਰਹਿਣਗੇ। ਟਰੱਸਟ ਵੱਲੋਂ ਭੇਜਿਆ ਸਾਮਾਨ ਪ੍ਰਾਪਤ ਕਰਨ ਮੌਕੇ ਗੱਲਬਾਤ ਕਰਦੇ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਮਨੋਜ ਜਸੋਰੀਆ ਅਤੇ ਸੀ.ਆਈ.ਐੱਸ. ਐੱਫ. ਦੇ ਕਮਾਂਡੈਂਟ ਧਰਮਵੀਰ ਯਾਦਵ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕਰਦਿਅ ਕਿਹਾ ਕਿ ਉਨ੍ਹਾਂ ਵੱਲੋਂ ਏਅਰਪੋਰਟ ਅਥਾਰਟੀ ਨੂੰ ਦਿੱਤੀਆਂ ਗਈਆਂ ਪੀ.ਪੀ.ਈ. ਕਿੱਟਾਂ, ਐੱਨ-95 ਮਾਸਕ,ਇਨਫਰਾਰੈੱਡ ਥਰਮਾਮੀਟਰ,ਫ਼ੇਸ ਸ਼ੀਲਡਾਂ,ਸੈਨੀਟਾਇਜ਼ਰ ਅਤੇ ਸਰਜੀਕਲ ਮਾਸਕ ਦੀ ਬਦੌਲਤ ਵਿਸ਼ੇਸ਼ ਜਹਾਜ਼ਾਂ ਰਾਹੀਂ ਹੋਰਨਾਂ ਦੇਸ਼ਾਂ ਨੂੰ ਜਾ ਰਹੇ ਵਿਦੇਸ਼ੀ ਨਾਗਰਿਕਾਂ ਅਤੇ ਵਤਨ ਪਰਤ ਰਹੇ ਭਾਰਤੀ ਨਾਗਰਿਕਾਂ ਦੀ ਜਾਂਚ, ਸੁਰੱਖਿਆ ਅਤੇ ਹੋਰ ਸੇਵਾਵਾਂ ਪ੍ਰਦਾਨ ਕਰ ਰਹੇ ਏਅਰਪੋਰਟ ਵਿਖੇ ਤਾਇਨਾਤ ਕਰਮਚਾਰੀਆਂ ਨੂੰ ਕਰੋਨਾ ਤੋਂ ਬਚਾਇਆ ਜਾ ਸਕੇਗਾ। ਇਸ ਮੌਕੇ ਅਜੇਪਾਲ ਸਿੰਘ ਸੋਹਲ ਵੀ ਉਚੇਚੇ ਤੌਰ ਤੇ ਮੌਜੂਦ ਸਨ।

Share This :

Leave a Reply