ਬੱਚਿਆਂ ਦੇ ਮਾਪਿਆਂ ਵਿਚ ਭਾਰੀ ਉਤਸ਼ਾਹ
ਖੰਨਾ (ਪਰਮਜੀਤ ਸਿੰਘ ਧੀਮਾਨ) : ਦੁਨੀਆਂ ਵਿਚ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਹਨ। ਇਸ ਦੌਰ ਵਿਚ ਸਮਾਜ ਦੇ ਕੰਮ ਕਰਨ, ਰਹਿਣ-ਸਹਿਣ ਦੇ ਤੌਰ ਤਰੀਕੇ ਬਦਲੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਮੁੱਖ ਅਧਿਆਪਕ ਸਤਵੀਰ ਸਿੰਘ ਰੌਣੀ ਨੇ ਦੱਸਿਆ ਕਿ ਇਸ ਲੋਕ ਡਾਊਨ ਦੌਰਾਨ ਬੱਚੇ ਘਰਾਂ ਵਿੱਚ ਹੀ ਹਨ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਘਰਾਂ ਤੋਂ ਹੀ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਕੂਲ ਬੱਚਿਆਂ ਨੂੰ ਘਰਾ ਵਿੱਚ ਆਨਲਾਈਨ ਸਿੱਖਿਆ ਨਾਲ ਜੋੜਨ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ।
ਬੱਚਿਆਂ ਨੂੰ ਆਨਲਾਈਨ ਸਿੱਖਿਆ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਵਟਸ-ਐੱਪ ਗਰੁੱਪਾਂ, ਫੇਸਬੁੱਕ, ਜੂਮ ਐੱਪ, ਆਡੀਓ,ਵੀਡੀਓ ਕਾਲਿੰਗ ਰਾਹੀਂ ਕੀਤੀ ਗਈ ਹੈ।ਬੱਚਿਆ ਦੀਆਂ ਅੰਦਰੂਨੀ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਸ. ਪ੍ਰ. ਸਕੂਲ, ਖੰਨਾ-8 ਵਿਖੇ ਬੱਚਿਆਂ ਦੇ ਆਨਲਾਇਨ ਸਮਰ ਕੈਂਪ ਸਕੂਲ ਵੱਲੋਂ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਯੋਗਾ, ਕਲੇਅ-ਮਾਡਲਿੰਗ, ਪੇਪਰ ਕਟਿੰਗ, ਰੰਗੋਲੀ, ਪੇਂਟਿੰਗ, ਡਰਾਇੰਗ, ਸੁੰਦਰ-ਲਿਖਾਈ, ਡਾਂਸ, ਗਾਣਾ, ਗਾਰਡਨਿੰਗ, ਪੁਰਾਤਨ ਖੇਡਾ ਅਤੇ ਨੈਤਿਕ ਕਦਰਾਂ ਕੀਮਤਾਂ ਸਮਰ ਕੈਂਪ ਵਿੱਚ ਸਿਖਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਵਿਸ਼ੇਸ਼ ਤੌਰ ‘ਤੇ ਸਕੂਲ ਦੇ ਦਿਵਿਆਂਗ ਬੱਚਿਆਂ ਦੀ ਸਿੱਖਿਆ ਅਤੇ ਕਸਰਤ ‘ਤੇ ਉਨਾਂ ਦੀਆਂ ਸਪੈਸ਼ਲ ਲੋੜਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਕੂਲ ਅਧਿਆਪਕ ਆਪਣੀ ਸ਼੍ਰੇਣੀ ਨੂੰ ਸਿਲੇਬਸ ਅਤੇ ਸਮਰ ਕੈਂਪ ਦੀਆਂ ਵੱਖਰੀਆ-ਵੱਖਰੀਆ ਗਤੀਵਿਧੀਆਂ ਕਰਵਾ ਰਹੇ ਹਨ। ਬੇਸ਼ੱਕ ਕੁੱਝ ਸਮੱਸਿਆਵਾਂ ਆਨਲਾਈਨ ਸਿੱਖਿਆ ਵਿੱਚ ਆ ਰਹੀਆਂ ਹਨ, ਪਰ ਫਿਰ ਵੀ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਵੱਲੋਂ ਸਮਰ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਬਹੁਤ ਉਤਸ਼ਾਹ ਨਾਲ ਕਰਵਾਇਆ ਜਾ ਰਹੀਆਂ ਹਨ।ਅੱਜ ਬੱਚਿਆਂ ਵੱਲੋਂ ਸਮਰ ਕੈਂਪ ਵਿੱਚ ਪੇਪਰ ਕਟਿੰਗ ਅਤੇ ਰੰਗੋਲੀ, ਡਰਾਇੰਗ ਤੇ ਪੇਟਿੰਗ ਦੇ ਮੁਕਾਬਲਿਆਂ ਵਿੱਚ ਬੱਚਿਆ ਵੱਲੋਂ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਬੱਚਿਆ ਵੱਲੋਂ ਤਿਆਰ ਕੀਤੀਆ ਡਰਾਇੰਗ, ਪੇਂਟਿੰਗਾਂ ਤੇ ਪੇਪਰ ਕਟਿੰਗ ਦੀਆਂ ਕਲਾਕ੍ਰਿਤਾਂ ਤੇ ਸ਼ਾਨਦਾਰ ਰੰਗੋਲੀਆਂ ਦੀਆ ਫੋਟੋਆਂ ਖਿੱਚ ਕੇ ਅਧਿਆਪਕਾਂ ਨੂੰ ਭੇਜੀਆਂ ਗਈ। ਜਿੱਥੇ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਉਤਸ਼ਾਹਿਤ ਕੀਤਾ ਗਿਆ ਉਥੇ ਇਨਾਮ ਦਿੱਤੇ ਗਏ। ਸਕੂਲ ਮੁੱਖੀ ਨੇ ਦੱਸਿਆ ਕਿ ਸਕੂਲ ਅਧਿਆਪਕ ਨਵਦੀਪ ਸਿੰਘ, ਮੈਡਮ ਪ੍ਰੋਮਿਲਾ, ਮੈਡਮ ਮੀਨੂੰ, ਕਿਰਨਜੀਤ ਕੌਰ, ਅਮਨਦੀਪ ਕੌਰ, ਨੀਲੂ ਮਦਾਨ, ਮੋਨਾ ਸ਼ਰਮਾ, ਬਲਵੀਰ ਕੌਰ, ਮੰਨੂੰ ਸ਼ਰਮਾ, ਅੰਜ਼ਨਾ ਸ਼ਰਮਾ, ਨੀਲਮ ਸਪਨਾ,ਨਰਿਦੰਰ ਕੌਰ, ਕੁਲਬੀਰ ਕੌਰ, ਰਛਪਾਲ ਕੌਰ ਲਗਾਤਾਰ ਆਨ ਲਾਈਨ ਤਰੀਕੇ ਨਾਲ ਸਕੂਲ ਦੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ। ਸੋਸ਼ਲ ਮੀਡੀਆ ਦੇ ਵੱਖ-ਵੱਖ ਗਰੁੱਪਾਂ ਵਿੱਚ ਹਰ ਸਮੇਂ ਅਧਿਆਪਕਾਂ ਅਤੇ ਬੱਚੇ ਆਪਸ ਵਿੱਚ ਜੁੜੇ ਹੋਏ ਮਹਿਸੂਸ ਕਰ ਰਹੇ ਹਨ। ਅਧਿਆਪਕਾਂ ਵੱਲੋਂ ਬੱਚਿਆਂ ਦੀ ਸਿੱਖਿਆ ਵਿੱਚ ਸਹਿਯੋਗ ਦੇਣ ਲਈ ਬੱਚਿਆਂ ਦੇ ਮਾਪਿਆਂ ਦਾ ਵਿਸ਼ੇਸ ਧੰਨਵਾਦ ਕੀਤਾ।