ਪਟਿਆਲਾ (ਅਰਵਿੰਦਰ ਸਿੰਘ) ਕੋਰੋਨਾ ਦਾ ਕਹਿਰ ਦੇਸ਼ ਦੁਨੀਆ ‘ਚ ਫੈਲਦਾ ਜਾ ਰਿਹਾ ਹੈ। ਜਿਥੇ ਕਈ ਜਗ੍ਹਾ ਪੰਜਾਬ ‘ਚ ਮਾਸਕ ਤੇ ਹੈਂਡ ਸੈਨੇਟਾਈਜ਼ਰ ਦੀ ਕਾਲਾ ਬਾਜ਼ਾਰੀ ਦੇ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ ਕੁਝ ਸਮਾਜਸੇਵੀ ਲੋੜਵੰਦ ਵਸਤੂਆਂ ਨੂੰ ਘਰ ‘ਚ ਤਿਆਰ ਕਰ ਲੋਕਾਂ ਨੂੰ ਸੈਨੇਟਾਈਜ਼ਰ ਬਣਾ ਕੇ ਫਰੀ ਵੰਡ ਰਹੇ ਹਨ। ਅਜਿਹੇ ਕਈ ਮਾਮਲੇ ਜ਼ਿਲ੍ਹਾ ਪਟਿਆਲਾ ਤੋ ਆ ਰਹੇ ਹਨ।
ਪਟਿਆਲਾ ਤੋਂ ਸਮਾਜ ਸੇਵੀ ਗੁਰਮੁਖ ਗੁਰੂ ਨੇ ਲੋਕਾਂ ਲਈ ਫ੍ਰੀ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਦਾ ਇੰਤਜ਼ਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦੀ ਕੈਮਿਸਟ ਸ਼ੋਪ ਜ਼ਰੂਰਤਮੰਦ ਲੋਕਾਂ ਲਈ ਕਰਫਿਊ ਦੇ ਚਲਦੇ ਵੀ ਖੁੱਲੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਵਲੋਂ ਜ਼ਰੂਰਤ ਮੰਦ ਵਿਅਕਤੀ ਨੂੰ ਅਮਰਜੈਂਸੀ ਸੇਵਾਵਾਂ ਲਈ ਹਸਪਤਾਲ ਲਿਜਾਣ ਲਈ ਫ੍ਰੀ ਗੱਡੀ ਵੀ ਮੌਜੂਦ ਹੈ । ਗੁਰੂ ਨੇ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਦੀ ਸਾਰੀ ਟੀਮ ਸਰਕਾਰ ਅਤੇ ਲੋੱਕਾਂ ਦੇ ਸਾਥ ਲਈ 24 ਘੰਟੇ ਤਿਆਰ ਹੈ। ਇੱਕ ਹੋਰ ਸਮਾਜ ਸੇਵੀ ਮਨੀਸ਼ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪ ਸੈਨੇਟਾਈਜ਼ਰ ਤਿਆਰ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਅਜਿਹੇ ਹਾਲਾਤ ‘ਚ ਮੈਡੀਕਲ ਸਟੋਰ ਜ਼ਰੂਰੀ ਵਸਤੂਆਂ ਨੂੰ ਮਹਿੰਗੇ ਭਾਅ ‘ਚ ਵੇਚ ਰਹੇ ਹਨ। ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਹ ਹੈਂਡ ਸੈਨੇਟਾਈਜ਼ਰ ਖਰੀਦ ਨਹੀਂ ਸਕਦੇ। ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਸਮਾਜ ਸੇਵੀ ਮੁਫ਼ਤ ਸੈਨੇਟਾਈਜ਼ਰ ਵੰਡਣਗੇ। ਉਨ੍ਹਾਂ ਸਾਰੇ ਲੋਕਾਂ ਨੂੰ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ।