ਸਬ ਡਵੀਜ਼ਨਲ ਮੈਜਿਸਟਰੇਟ ਨਵਾਂਸ਼ਹਿਰ ਵਲੋਂ ਵਲੰਟੀਅਰਾਂ ਨੂੰ ਲੰਗਰ ਵੰਡਣ ਲਈ ਜਾਰੀ ਕੀਤੇ ਪਾਸ ਤੁਰੰਤ ਪ੍ਰਭਾਵ ਤੋਂ ਰੱਦ

ਜਗਦੀਸ਼ ਸਿੰਘ ਜੌਹਲ ਸਬ ਡਵੀਜ਼ਨਲ ਮੈਜਿਸਟਰੇਟ ਨਵਾਂਸ਼ਹਿਰ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜਗਦੀਸ਼ ਸਿੰਘ ਜੌਹਲ ਸਬ ਡਵੀਜ਼ਨਲ ਮੈਜਿਸਟਰੇਟ ਨਵਾਂਸ਼ਹਿਰ ਨੇ ਆਪਣੇ ਦਫ਼ਤਰ ਵੱਲੋਂ ਵੱਖ ਵੱਖ ਵਲੰਟੀਅਰਾਂ ਨੂੰ ਲੰਗਰ ਵੰਡਣ ਦੇ ਜਾਰੀ ਕੀਤੇ ਪਾਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਹਨ।

ਡੀ ਐੱਸ ਪੀ ਨਵਾਂ ਸ਼ਹਿਰ ਨੂੰ ਲਿਖੇ ਪੱਤਰ ਵਿਚ ਸਬ ਡਵੀਜ਼ਨਲ ਮੈਜਿਸਟਰੇਟ ਨੇ ਭਵਿੱਖ ਵਿਚ ਅਜਿਹੇ ਕਿਸੇ ਵੀ ਪਾਸ ਨੂੰ ਜ਼ਬਤ ਕਰ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਸੰਸਥਾਂਵਾ ਤੇ ਵਲੰਟੀਅਰ ਨੂੰ ਲੰਗਰ ਦੀ ਵੰਡ ਲਈ ਨਹੀਂ ਬਲਕਿ ਰਾਸ਼ਨ ਦੀ ਵੰਡ ਲਈ ਵੱਖਰੇ ਤੌਰ ਤੇ ਪਾਸ ਜਾਰੀ ਕੀਤੇ ਜਾਣਗੇ।

Share This :

Leave a Reply