ਸ਼ਰਾਬੀਆਂ ਨੂੰ ਸ਼ਰਾਬ ਦੀ ਹੋਮ ਡਲਿਵਰੀ ਦੀ ਸਹੂਲਤ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਮਿਲੇਗੀ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਜ਼ਿਲ੍ਹੇ ਵਿਚ 7 ਮਈ ਤੋਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕਰਦੇ ਹੋਏ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਖੋਲ੍ਹਣ ਦੀ ਆਗਿਆ ਦਿੱਤੀ ਹੈ। ਅੱਜ ਸ਼ਾਮ ਨੂੰ ਜਾਰੀ ਹੁਕਮਾਂ ਮੁਤਾਬਕ ਸ਼ਰਾਬ ਦੀ ਹੋਮ ਡਲਿਵਰੀ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤਕ ਰਹੇਗਾ।

ਇੱਕ ਗਰੁੱਪ/ਠੇਕੇਦਾਰ ਨੂੰ ਹੋਮ ਡਲਿਵਰੀ ਲਈ ਕੇਵਲ ਦੋ ਵਿਅਕਤੀਆਂ ਦੀ ਆਗਿਆ ਦਿੱਤੀ ਜਾਵੇਗੀ। ਕਰਫ਼ਿਊ ਪਾਸ ਜਾਰੀ ਕਰਨ ਲਈ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੂੰ ਅਧਿਕਾਰਿਤ ਕੀਤਾ ਗਿਆ ਹੈ। ਇਨ੍ਹਾਂ ਦੁਕਾਨਾਂ ਨੂੰ ਕੋਵਿਡ ਰੋਕਥਾਮ ਲਈ ਨਿਰਧਾਰਿਤ ਪ੍ਰੋਟੋਕਾਲ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਾਉਣਾ, ਸੈਨੇਟਾਇਜ਼ਰ ਦੀ ਵਰਤੋਂ ਕਰਨਾ, ਇਕ ਵਾਰ ਵਿਚ ਸ਼ਰਾਬ ਦੁਕਾਨ ਤੋਂ ਬਾਹਰ ਪੰਜ ਤੋਂ ਜ਼ਿਆਦਾ ਵਿਅਕਤੀ ਨਾ ਹੋਣਾ ਅਤੇ ਸਮਾਜਿਕ ਦੂਰੀ ਦੇ ਫੈਸਲੇ ਲਈ ਦੁਕਾਨ ਬਾਹਰ ਗੋਲੇ ਲਗਾਉਣਾ ਆਦਿ ਦੀ ਪਾਲਣਾ ਹਰ ਹਾਲ ਵਿਚ ਕਰਨ ਲਈ ਕਿਹਾ ਗਿਆ ਹੈ। ਇਹ ਆਗਿਆ ਜ਼ਿਲ੍ਹੇ ਦੇ 20 ਉਨ੍ਹਾਂ ਪਿੰਡਾਂ ਜਿਨ੍ਹਾਂ ਚ ਕੰਨਟੇਨਮੈਂਟ ਪਲਾਨ ਲਾਗੂ ਹੈ, ਚ ਨਹੀਂ ਲਾਗੂ ਹੋਵੇਗੀ ।

Share This :

Leave a Reply