ਵਿਧਾਇਕ ਗੁਰਕੀਰਤ ਸਿੰਘ ਨੇ ਆਧੁਨਿਕ ਤਕਨੀਕ ਨਾਲ ਲੈਸ ਸੈਨੀਟਾਈਜਿੰਗ ਮਸ਼ੀਨ ਨਾਲ ਤਿਆਰ ਕੀਤੇ ਟਰੱਕ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਵਿਧਾਇਕ ਗੁਰਕੀਰਤ ਸਿੰਘ ਆਧੁਨਿਕ ਤਕਨੀਕ ਨਾਲ ਤਿਆਰ ਸੈਨੀਟਾਈਜਿੰਗ ਮਸ਼ੀਨ ਵਾਲੇ ਟਰੱਕ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ। ਫੋਟੋ : ਧੀਮਾਨ

ਖੰਨਾ, (ਪਰਮਜੀਤ ਸਿੰਘ ਧੀਮਾਨ) : ‘ਹਾਰੇਗਾ ਕੋਰੋਨਾ, ਜਿੱਤੇਗਾ ਖੰਨਾ’ ਤਹਿਤ ਨਵੀਂ ਤਕਨੀਕ ਨਾਲ ਸੈਨੀਟਾਈਜ਼ਿੰਗ ਕਰਨ ਲਈ ਉਦਯੋਗਪਤੀ ਪੁਸ਼ਕਰਰਾਜ ਸਿੰਘ ਰੂਪਰਾਏ ਵੱਲੋਂ ਤਿਆਰ ਕੀਤੇ ਟਰੱਕ ਨੂੰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੈਨੀਟਾਈਜ਼ਿੰਗ ਕਰਨ ਲਈ ਹਲਕਾ ਵਿਧਾਇਕ ਗੁਰਕੀਰਤ ਸਿੰਘ ਵਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਕੋਰੋਨਾ ਮਹਾਂਮਾਰੀ ਪੰਜਾਬ ‘ਚ ਪਹੁੰਚੀ ਹੈ, ਉਸੇ ਦਿਨ ਤੋਂ ਹੀ ਨਗਰ ਕੌਂਸਲ ਖੰਨਾ ਵਲੋਂ ਪੂਰਾ ਸ਼ਹਿਰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਚਾਰ-ਵਾਰ ਫਾਇਰ ਬ੍ਰਿਗੇਡ ਸਬ ਸਟੇਸ਼ਨ ਖੰਨਾ ਦੇ ਫਾਇਰ ਅਫ਼ਸਰ ਯਸ਼ਪਾਲ ਗੋਮੀ ਦੀ ਅਗਵਾਈ ‘ਚ ਖੰਨਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਦਾਣਾ ਮੰਡੀ, ਸਬਜ਼ੀ ਮੰਡੀ ਅਤੇ ਹੋਰਨਾਂ ਪਬਲਿਕ ਸਥਾਨਾਂ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਅੱਜ ਸ਼ਹਿਰ ਦੇ ਬਾਹਰ-ਬਾਹਰ ਸੈਨੇਟਾਈਜ਼ ਕੀਤਾ ਗਿਆ ਅਤੇ ਪੰਜਵੀਂ ਵਾਰ ਸ਼ਹਿਰ ਦੇ ਸਾਰੇ ਹਿੱਸਿਆਂ ਨੂੰ ਸੈਨੀਟਾਈਜ਼ ਕਰਵਾਇਆ ਜਾਵੇਗਾ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।


ਉਨ੍ਹਾਂ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਇਹ ਸੈਨੀਟਾਈਜਿੰਗ ਮਸ਼ੀਨ ਅਤੇ ਟਰੱਕ ਭੇਜਿਆ ਗਿਆ ਹੈ ਜੋ ਕਿ ਟੈਕਨੀਕਲ ਤਕਨੀਕ ਨਾਲ ਬਣਾਇਆ ਗਿਆ ਹੈ, ਜਿਸ ਨਾਲ ਪਾਣੀ ਦੀ ਦੁਰਵਰਤੋਂ ਘੱਟ ਹੁੰਦੀ ਹੈ, ਸਹੀ ਵਰਤੋਂ ਅਤੇ ਮਕਸਦ ਦੀ ਸਹੀ ਪੂਰਤੀ ਹੁੰਦੀ ਹੈ ਅਤੇ ਇਸ ਤਹਿਤ ਹੀ ਅੱਜ ਪੂਰਾ ਸ਼ਹਿਰ ਦੁਬਾਰਾ ਸੈਨੀਟਾਈਜ਼ ਕਰਵਾਉਣ ਜਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਮਸ਼ੀਨ ਅਤੇ ਫਾਇਰ ਟੀਮ ਦੇ ਸਹਿਯੋਗ ਨਾਲ ਹਰ ਗਲੀ-ਮੁਹੱਲੇ ਜਿੱਥੇ ਵੀ ਇਹ ਟਰੱਕ ਪਹੁੰਚ ਸਕਦਾ ਹੈ, ਨੂੰ ਪੁਰੀ ਬਾਰੀਕੀ ਨਾਲ ਸੈਨੀਟਾਇਜ਼ ਕਰਵਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਵਾਇਰਸ ਖਿਲਾਫ਼ ਲੜਾਈ ਲੜੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸੈਨੀਟਾਈਜ਼ਿੰਗ ਕਰਵਾਈ ਗਈ, ਪਰ ਅੱਜ ਹੋਰ ਬਿਹਤਰ ਢੰਗ ਨਾਲ ਧੁੱਪ ‘ਚ ਸੈਨੀਟਾਈਜ ਕਰਵਾਇਆ ਜਾਵੇਗਾ ਤਾਂ ਜੋ ਇਸਦਾ ਜਿਆਦਾ ਫਾਇਦਾ ਮਿਲ ਸਕੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਣਬੀਰ ਸਿੰਘ, ਉਦਯੋਗਪਤੀ ਪੁਸ਼ਕਰਰਾਜ ਸਿੰਘ ਰੂਪਰਾਏ, ਫਾਇਰ ਅਫਸਰ ਯਸ਼ਪਾਲ ਰਾਏ ਗੋਮੀ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਮਿਤ ਤਿਵਾੜੀ, ਸਾਬਕਾ ਕੌਂਸਲਰ ਗੁਰਮੀਤ ਨਾਗਪਾਲ ਤੇ ਸੁਰਿੰਦਰ ਬਾਵਾ, ਅਮਰ ਸਿੰੰਘ ਭੱਟੀਆ, ਰਾਜੇਸ਼ ਮੇਸ਼ੀ, ਹਰਦੀਪ ਸਿੰਘ ਨੀਨੂੰ, ਸੋਨੂੰ ਸੋਫ਼ਤ, ਸੰਦੀਪ ਘਈ, ਭੁਪਿੰਦਰ ਸਿੰਘ ਭਿੰਦਾ, ਨੀਰਜ ਵਰਮਾ ਆਦਿ ਹਾਜ਼ਰ ਸਨ।

Share This :

Leave a Reply