ਪਟਿਆਲਾ (ਅਰਵਿੰਦਰ ਜੋਸ਼ਨ) ਬਲੱਡ ਬੈਂਕ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਚੱਲ ਰਹੀ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਲਾਕਡਾਊਨ ਦੇ ਚੱਲਦਿਆਂ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਬਲੱਡ ਬੈਂਕ ਵਿਖੇ ਡਾਕਟਰ ਚੰਦਰਿਕਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਬਲਕਾਰ ਸਿੰਘ ਸਾਬਕਾ ਸਰਪੰਚ ਦੌਣ ਕਲਾਂ ਤੇ ਠੇਕੇਦਾਰ ਗੁਰਸ਼ਰਨ ਸਿੰਘ ਡਕਾਲਾ ਨੇ ਖੂਨਦਾਨ ਕਰਕੇ ਕੀਤਾ।
ਕੈਂਪ ਵਿਚ ਹੈਪੀ ਸਿੰਘ ਮਵੀ ਸੱਪਾਂ, ਲਖਬੀਰ ਸਿੰਘ ਚੀਮਾ ਚੌਂਕ, ਗੁਰਵਿੰਦਰ ਸਿੰਘ, ਜਤਿੰਦਰ ਸਿੰਘ, ਹੰਸ ਰਾਜ ਸਨੌਰ, ਆਸ਼ੂਤੋਸ਼ ਸਿੰਗਲਾ, ਚਮਕੌਰ ਸਿੰਘ ਤੇ ਕਰਨਵੀਰ ਖੇੜਾ ਜੱਟਾਂ ਸਮੇਤ 22 ਵਲੰਟੀਅਰਾਂ ਨੇ ਖੂਨ ਦਾਨ ਕੀਤਾ। ਖੂਨਦਾਨੀਆਂ ਨੂੰ ਹਰਦੀਪ ਸਿੰਘ ਸਨੌਰ, ਠੇਕੇਦਾਰ ਗੁਰਬਚਨ ਸਿੰਘ ਤੇ ਗੌਰਵ ਬਾਂਸਲ ਭਾਦਸੋਂ ਨੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਬਲੱਡ ਬੈਂਕ ਵਿਚ ਖੂਨ ਦੀ ਕਮੀ ਚੱਲ ਰਹੀ ਹੈ, ਜਿਸ ਕਾਰਨ ਲੋੜਵੰਦ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਦੇਖਦਿਆਂ 3 ਮਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਮੁੜ ਬਲੱਡ ਬੈਂਕ ਵਿਖੇ ਹੀ ਖੂਨਦਾਨ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਥੈਲਾਸੀਮਕ ਬੱਚਿਆਂ ਲਈ, ਕੈਂਸਰ ਤੇ ਡਿਲਿਵਰੀ ਕੇਸਾਂ ਲਈ ਵਧ ਚੜ੍ਹ ਕੇ ਖੂਨ ਦਾਨ ਕਰਨ ਦੀ ਅਪੀਲ ਕੀਤੀ।