ਚੰਡੀਗੜ – ਪ੍ਰਸ਼ਾਸਨ ਵਲੋਂ ਸੀ. ਟੀ. ਯੂ. ਦੀਆਂ ਬੱਸਾਂ ‘ਚ ਆਲੂ-ਪਿਆਜ ਭਰ ਕੇ ਲੋਕਾਂ ਨੂੰ ਵੰਡੇ ਗਏ।
ਦਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਚੰਡੀਗੜ੍ਹ ਸ਼ਹਿਰ ‘ਚ ਜਿੱਥੇ ਲੋਕਾਂ ਨੂੰ ਘਰ-ਘਰ ਰਾਸ਼ਨ ਤੇ ਜ਼ਰੂਰੀ ਵਸਤਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਤੱਕ ਆਲੂ-ਪਿਆਜ ਪਹੁੰਚਾਏ ਗਏ। ਲੋਕਾਂ ਵਲੋਂ ਵੀ ਪੂਰੀ ਸਾਵਧਾਨੀ ਵਰਤਦੇ ਹੋਏ ਸਮਾਨ ਲਿਆ ਗਿਆ।