ਲੇਬਰ ਨੂੰ ਕੰਮ ਦੇਣ ਲਈ ਮਾਰਕੀਟ ਕਮੇਟੀਆਂ ਦੇ ਦਫਤਰਾਂ ਚ ਕੰਟਰੋਲ ਰੂਮ ਸਥਾਪਿਤ ਕਰੇ ਸਰਕਾਰ-ਇੰਦਰਜੀਤ ਸੰਧੂ

ਸਨੌਰ/ ਪਟਿਆਲਾ ( ਅਰਵਿੰਦਰ ਸਿੰਘ ) ਲੈਕਡੌਨ ਦੇ ਚੱਲਦਿਆਂ ਮਜ਼ਦੂਰ ਵਰਗ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਦੇ ਹਿੱਤਾਂ ਦਾ ਪਹਿਲ ਦੇ ਅਧਾਰ ਤੇ ਹੱਲ ਖਿਆਲ ਕਰੇ,  ਜਿਹਨਾਂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਪਰ ਕਿਸੇ ਤਕਨੀਕੀ ਕਾਰਣ ਕਰਕੇ ਉਹ ਸਰਕਾਰ ਵੱਲੋਂ ਮਜ਼ਦੂਰਾਂ  ਲਈ ਜਾਰੀ  ਪ੍ਰਤੀ ਮਜ਼ਦੂਰ 3000 ਹਜ਼ਾਰ ਨਹੀਂ ਲੈ ਸਕੇ ਉਹਨਾਂ ਮਜ਼ਦੂਰਾਂ ਲਈ ਸਰਕਾਰ ਵੱਲੋਂ ਇੱਕ ਮੌਕਾ ਹੋਰ ਦੇਣਾ ਚਾਹੀਦਾ ਜਾਂ ਤਕਨੀਕੀ ਸੁਧਾਰ ਤੱਕ ਸਬੰਧਿਤ ਮਜ਼ਦੂਰ ਦੇ ਪੈਸੇ ਪੈਂਡਿੰਗ ਰਹਿਣ ਚਾਹੀਦੇ ਹਨ ਇਹ ਵਿਚਾਰ ਆਮ ਆਦਮੀ ਪਾਰਟੀ ਸਨੌਰ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਇੱਕ ਪ੍ਰੈਸ ਨੋਟ ਰਾਹੀਂ ਸਾਂਝੇ ਕੀਤੇ। 

ਸੰਧੂ ਨੇ ਆਖਿਆ ਕਿ ਹਾੜੀ ਦੇ ਸੀਜ਼ਨ ਲਈ  ਮਜ਼ਦੂਰਾਂ, ਕਿਸਾਨਾਂ ਅਤੇ ਆੜਤੀਆਂ ਲਈ ਲੇਬਰ ਸਬੰਧੀ ਕੰਟਰੋਲ ਰੂਮ ਸਥਾਪਿਤ ਕਰਨ ਦੀ ਲੋੜ ਹੈ ਜਿੱਥੇ  ਮੰਡੀਆਂ ਅਤੇ ਹੋਰ ਥਾਵਾਂ ਤੇ ਕੰਮ ਦੀ ਲੋੜ ਅਤੇ ਪੂਰਤੀ ਨੂੰ ਧਿਆਨ ਚ ਰੱਖ ਕੇ ਇੱਕ ਨੰਬਰ ਜਾਰੀ ਕੀਤਾ ਜਾਣਾ ਚਾਹੀਦਾ ਹੈ। ਸੰਧੂ ਨੇ ਆਖਿਆ ਕਿ ਸਬੰਧਿਤ ਕੰਟਰੋਲ ਰੂਮ  ਜੋ ਮਜ਼ਦੂਰਾਂ ਨੂੰ ਕੰਮ ਵਾਲੀ ਥਾਂ ਬਾਰੇ ਜਾਣਕਾਰੀ ਦੇਣ ਅਤੇ ਸਬੰਧਿਤ ਆੜਤੀਏ ਅਤੇ ਕਿਸਾਨ ਵੀ ਲੇਬਰ ਦੀ ਭਾਲ ਕਰਨ ਦੀ ਬਿਜਾਏ ਸਬੰਧਿਤ ਮਾਰਕੀਟ ਕਮੇਟੀ ਕੰਟਰੋਲ ਰੂਮ ਕੋਲ ਜਾ ਕੇ ਲੇਬਰ ਦਾ ਪ੍ਰਬੰਧ ਕਰ ਸਕਣ, ਇਸ ਨਾਲ ਮਜ਼ਦੂਰਾਂ ਨੂੰ ਬਣਦਾ ਕੰਮ ਮਿਲ ਸਕੇਗਾ ਅਤੇ ਕਿਸਾਨਾਂ ਨੂੰ ਲੇਬਰ। ਸੰਧੂ ਨੇ ਆਖਿਆ ਕਿ ਗਰੀਬ ਪਰਿਵਾਰਾਂ ਨੂੰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਕੰਮ ਛੁੱਟਣ ਤੋਂ ਬਾਅਦ ਜਾਰੀ ਹੋਏ ਆਟਾ ਦਾਲ ਦੇ ਕਾਰਡ ਕੱਟ ਦਿੱਤੇ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਪਾਰਟੀਬਾਜ਼ੀ ਨੂੰ ਮੁੱਖ ਰੱਖ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਵੀ ਇਹ ਪੜਤਾਲ ਕਰਨੀ ਪਵੇਗੀ ਕਿ ਜਿਹੜੇ ਗਰੀਬ ਪਰਿਵਾਰਾਂ ਨੂੰ ਆਟਾ ਦਾਲ ਮਿਲਿਆ ਹੈ ਉਹਨਾਂ ਲਈ ਕੀ ਮਾਪਦੰਡ ਸਨ ਅਤੇ ਜਿਹਨਾਂ ਨੂੰ ਆਟਾ ਦਾਲ ਨਹੀਂ ਮਿਲਿਆ ਉਹਨਾਂ ਨੂੰ ਬਣਦੇ ਲਾਭ ਤੋਂ ਕਿਉ ਵਾਂਝੇ ਕਿਉ ਰੱਖਿਆ ਗਿਆ ਹੈ। ਸੰਧੂ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਦੋ ਮਹੀਨੇ ਦੇ ਬਿਜਲੀ ਬਿੱਲ ਮੁਆਫ ਕਰੇ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਲੋਨ  ਅਖਰੀਲੀ ਕਿਸ਼ਤ ਤੋਂ ਬਾਅਦ ਉਗਰਾਉਣ ਦੇ ਹੁਕਮ ਜਾਰੀ ਕਰੇ ਅਤੇ  ਲਿਮਟਾਂ ਦੇ ਤਾਜ਼ਾ ਛਿਮਾਹੀ ਵਿਆਜ਼ ਮੁਆਫ਼ ਕਰੇ। ਸੰਧੂ ਨੇ ਆਖਿਆ ਕਿ ਬੁਢਾਪਾ, ਵਿਧਵਾ, ਅਤੇ ਅਪੰਗ ਪੈਨਸ਼ਨ ਧਾਰੀਆਂ ਨੂੰ ਪੈਨਸ਼ਨ ਮੁਹਈਆ ਕਰਨ ਲਈ ਵੀ ਕੋਈ ਸੌਖਾ ਤਰੀਕਾ ਅਪਨਾਉਣ ਦੀ ਲੋੜ ਹੈ ਤਾਂ ਕਿ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਨਾ ਲੱਗ

Share This :

Leave a Reply