ਲੁਧਿਆਣਾ(ਰਾਜਿੰਦਰ ਅਰੋੜਾ) ਲੁਧਿਆਣਾ ਦੇ ਜੱਚਾ ਬੱਚਾ ਹਸਪਤਾਲ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਵਾਇਰਸ ਦੇ ਕਰਕੇ ਕੀਤੇ ਗਏ ਅਲਰਟ ਦੇ ਚਲਦਿਆਂ ਅੱਜ ਮੋਕ ਡਰਿਲ ਐਸ.ਡੀ.ਐਮ ਈਸਟ ਅਮਰਜੀਤ ਸਿੰਘ ਬੈੰਸ ਦੀ ਦੇਖ ਰੇਖ ਵਿੱਚ ਕੀਤਾ ਗਿਆ।
ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਅਮਰਜੀਤ ਸਿੰਘ ਬੈੰਸ ਨੇ ਕਿਹਾ ਕਰੋਨਾ ਵਾਇਰਸ ਅਲਰਟ ਦੇ ਚਲਦਿਆਂ ਲੁਧਿਆਣਾ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਅਤੇ ਸਾਰੇ ਡਾਕਟਰਾਂ ਦੇ ਨਾਲ ਨਾਲ ਬਾਕੀ ਸਟਾਫ ਨੂੰ ਡੈਮੋ ਮਰੀਜ਼ ਦੇ ਜਰੀਏ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਅਪਾਤਕਾਲੀਨ ਸਥਿਤੀ ਵਿੱਚ ਕਰੋਨਾ ਵਾਇਰਸ ਨਾਲ ਨਜਿੱਠਿਆ ਜਾ ਸਕੇ ਐਸ.ਡੀ.ਐਮ ਨੇ ਕਿਹਾ ਕਿ ਫਿਲਹਾਲ ਲੁਧਿਆਣਾ ਵਿੱਚ ਕਰੋਨਾ ਵਾਇਰਸ ਨਾਲ ਸਬੰਧਤ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਹੈ, ਫਿਰ ਵੀ ਹਾਈ ਅਲਰਟ ਦੇ ਚਲਦਿਆਂ ਹਰੇਕ ਮਰੀਜ਼ ਨੂੰ ਮਾਸਕ ਤੇ ਸੇਨਾਟਾਇਜਰ ਵੰਡੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਤਰਾਂ ਦੇ ਵਾਇਰਸ ਤੋਂ ਬਚਿਆ ਜਾ ਸਕੇ
2020-03-13