ਪਟਿਆਲਾ (ਅਰਵਿੰਦਰ ਸਿੰਘ) ਅੱਜ ਤੋਂ ਦੇਵੀ ਮਾਂ ਦੇ ਨਰਾਤੇ ਵੀ ਸ਼ੁਰੂ ਹੋ ਗਏ ਹਨ, ਜਿਸ ਨੂੰ ਲੈ ਕੇ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਸ਼ੁਰੂ ਹੋ ਰਹੇ ਨਰਾਤੇ ‘ਤੇ ਉਹ ਕੋਰੋਨਾ ਵਿਰੁੱਧ ਜੰਗ ‘ਚ ਲੱਗੇ ਲੋਕਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਾਂਗਾ। ਦਸਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਦੇਸ਼ ‘ਚ 21 ਦਿਨ ਲਈ ਲਾਕ ਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੋਦੀ ਨੇ ਦੱਸਿਆ ਕਿ ਦੇਸ਼ ਭਰ ‘ਚ ਇਨ੍ਹੀਂ ਦਿਨੀਂ ਕਈ ਤਿਉਹਾਰ ਮਨਾਏ ਜਾਂਦੇ ਸਨ, ਸਾਰਿਆਂ ਦਾ ਜਸ਼ਨ ਉਂਝ ਨਹੀਂ ਹੋਵੇਗਾ ਪਰ ਇਹ ਤਿਉਹਾਰ ਸਾਨੂੰ ਇਸ ਸੰਕਟ ਤੋਂ ਕੱਢਣ ਦਾ ਹੌਂਸਲਾ ਜ਼ਰੂਰ ਦੇਵੇਗਾ। ਅੱਜ ਤੋਂ ਰਿਵਾਇਤੀ ਨਵਾਂ ਸਾਲ ਵੀ ਸ਼ੁਰੂ ਹੋ ਰਿਹਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਉਗਾਦੀ, ਗੁੜੀ ਤਿਉਹਾਰ, ਨਵਰੇਹ ਅਤੇ ਸਜੀਬੂ ਚੇਈਰਾਓਬਾ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਤਮਾਮ ਤਿਉਹਾਰ ਅਜਿਹੇ ਵੀ ਮਨਾ ਰਹੇ ਹਾਂ, ਜਦੋਂ ਦੇਸ਼ ਕੋਰੋਨਾ ਜਿਹੀ ਮਹਾਮਾਰੀ ਤੋਂ ਲੜ ਰਿਹਾ ਹੈ। ਮੇਰੀ ਪਰਮਾਤਮਾ ਨੂੰ ਪ੍ਰਾਰਥਨਾ ਹੈ ਕਿ ਅਸੀਂ ਸਾਰੇ ਮਿਲ ਕੇ ਕੋਵਿਡ-19 ਨਾਲ ਇਕਜੁੱਟ ਹੋ ਕੇ ਲੜੀਏ।
2020-03-25