ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ‘ਚ ਦਾਨ ਦੇਣ ਲਈ ਕਿਊ ਆਰ ਕੋਡ ਜਾਰੀ-ਕੁਮਾਰ ਅਮਿਤ

ਪਟਿਆਲਾ(ਅਰਵਿੰਦਰ ਸਿੰਘ) ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਪਟਿਆਲਾ ਜ਼ਿਲ੍ਹੇ ਅੰਦਰ ਲੋੜਵੰਦਾਂ ਦੀ ਮਦਦ ਕਰਨ ਅਤੇ ਕੋਰੋਨਾਵਾਇਰਸ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਸਾਥ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੀਤੇ ਗਏ ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਵਿੱਚ ਦਾਨ ਰਾਸ਼ੀ ਜਮਾਂ ਕਰਵਾਉਣ ਦੇ ਕੰਮ ਨੂੰ ਹੋਰ ਸੁਖਾਲਾ ਕਰਦਿਆਂ ਇੱਕ ਕਿਊ ਆਰ ਕੋਡ ਵੀ ਜਾਰੀ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਭਾਰਤ ਕਿਊ ਆਰ ਕੋਡ ਨੂੰ ਸਕੈਨ ਕਰਕੇ ਗੂਗਲ ਪੇਅ, ਪੇਅ ਟੀਐਮ, ਯੂ.ਪੀ.ਆਈ., ਪੇਐਪ, ਭੀਮ ਐਪ, ਭੀਮ ਪੇਅ ਮਾਸਟਰ ਅਤੇ ਵੀਜ਼ਾ ਕਾਰਡ ਆਦਿ ਰਾਹੀਂ ਸਿੱਧਾ ਹੀ ਐਚ.ਡੀ.ਐਫ.ਸੀ ਬੈਂਕ ਦੀ ਲੀਲਾ ਭਵਨ ਪਟਿਆਲਾ ਬਰਾਂਚ ਵਿੱਚ ਰੈਡ ਕਰਾਸ ਦੇ ਖਾਤਾ ਨੰਬਰ 50100182905689, ਆਈ.ਐਫ.ਐਸ.ਸੀ. ਕੋਡ ਐਚਡੀਐਫਸੀ 0000116 ਵਿੱਚ ਦਾਨ ਰਾਸ਼ੀ ਬੜੇ ਹੀ ਸੌਖੇ ਤਰੀਕੇ ਨਾਲ ਜਮ੍ਹਾਂ ਕਰਵਾਈ ਜਾ ਸਕੇਗੀ।


ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ ਦੌਰਾਨ ਜੇਕਰ ਕੋਈ ਇਸ ਫੰਡ ਵਿੱਚ ਆਪਣਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਭਾਰਤ ਕਿਊ ਆਰ ਕੋਡ ਜਿਸ ਦੀ ਮਰਚੈਂਟ ਆਈ.ਡੀ. 108612 ਹੈ ਅਤੇ ਇਸ ਕੋਡ ਰਾਹੀਂ ਰੈਡ ਕਰਾਸ ਨੂੰ ਦਾਨ ਦੇਣ ਦਾ ਢੰਗ ਸੁਖਾਲਾ ਕੀਤਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਹੋਰ ਕਿਹਾ ਕਿ ਇਸ ਤੋਂ ਬਿਨ੍ਹਾਂ ਜੇਕਰ ਕੋਈ ਗ਼ਰੀਬ ਤੇ ਜ਼ਰੂਰਤਮੰਦਾਂ ਨੂੰ ਲੋੜੀਂਦਾ ਸੁੱਕਾ ਰਾਸ਼ਨ ਉਪਲਬਧ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਰੈਡ ਕਰਾਸ ਨੂੰ ਆਟਾ 10 ਕਿੱਲੋ, ਦਾਲ 1 ਕਿੱਲੋ, ਨਮਕ 1 ਕਿੱਲੋ, ਰਿਫਾਇੰਡ ਤੇਲ 1 ਕਿੱਲੋ, ਮਿਰਚ 100 ਗਰਾਮ ਹਲਦੀ 100 ਗਰਾਮ, ਚਾਵਲ 5 ਕਿੱਲੋ ਦੇ ਪੈਕਟਾਂ ਦੇ ਰੂਪ ਵਿੱਚ ਵੀ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਫੋਨ ਨੰਬਰਾਂ 0175-2311323 ਅਤੇ 83605-47872 ਉਤੇ ਉਪਰ ਵੀ ਸੰਪਰਕ ਵੀ ਕੀਤਾ ਜਾ ਸਕਦਾ ਹੈ।

Share This :

Leave a Reply