ਬਠਿੰਡਾ ( ਮੀਡੀਆ ਬਿਊਰੋ ) ਕਾਰਜਕਾਰੀ ਇੰਜੀਨੀਅਰ ਨਹਿਰੀ ਮੰਡਲ ਸ਼੍ਰੀ ਜੀ.ਐੱਸ ਬਾਹੀਆ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਦੱਸਿਆ ਕਿ ਬਠਿੰਡਾ ਬਰਾਂਚ ਦੇ ਨਹਿਰੀ ਪਾਣੀ ਦੀ ਬੰਦੀ ਕੀਤੀ ਜਾ ਰਹੀ ਹੈ। ਇਹ ਬੰਦੀ 16 ਤੋਂ 25 ਅਪ੍ਰੈਲ 2020 ਤੱਕ ਕੀਤੀ ਜਾ ਰਹੀ ਹੈ।
ਕਾਰਜਕਾਰੀ ਇੰਜੀਨੀਅਰ ਸ਼੍ਰੀ ਬਾਹੀਆ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੰਦੀ ਨਰਮਾ, ਕਪਾਹ ਦੀ ਫ਼ਸਲ ਦੀ ਬਿਜ਼ਾਈ ਨੂੰ ਮੁੱਖ ਰੱਖ਼ਦਿਆ ਕੀਤੀ ਗਈ ਹੈ ਤਾਂ ਜੋ ਨਰਮੇ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਰਜਬਾਹੇ ਮਾਈਨਰਾਂ ਦੀ ਸਾਫ਼-ਸਫ਼ਾਈ ਕੀਤੀ ਜਾ ਸਕੇ। ਸ਼੍ਰੀ ਜੀ.ਐਸ.ਬਾਹੀਆ ਨੇ ਇਸ ਨਹਿਰ ਬੰਦੀ ਦੇ ਮੱਦੇਨਜ਼ਰ ਆਮ ਲੋਕਾਂ ਅਤੇ ਖ਼ਾਸ ਕਰਕੇ ਜਿੰਮੀਦਾਰਾਂ ਤੇ ਸਬੰਧਤ ਵਿਭਾਗਾਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਉਹ ਬਠਿੰਡਾ ਬਰਾਂਚ ਅਧੀਨ ਪੈਂਦੇ ਪਿੰਡਾਂ ਤੇ ਸ਼ਹਿਰਾਂ ਦੇ ਜਲ ਘਰਾਂ ਦੇ ਪਾਣੀ ਵਾਲੇ ਟੈਂਕ ਭਰ ਲਏ ਜਾਣ ਤਾਂ ਜੋ ਇਸ ਹੋਣ ਵਾਲੀ ਬੰਦੀ ਦੌਰਾਨ ਉਨਾਂ ਨੂੰ ਪੀਣ ਵਾਲੇ ਪਾਣੀ ਦੀ ਕਿਸੇ ਤਰਾਂ ਦੀ ਕੋਈ ਸਮੱਸਿਆ ਨਾ ਆਵੇ।