ਮੰਤਰੀ ਧਰਮਸੌਤ ਨੇ ਸ਼ਹਿਰ ਦੇ ਕੰਮਾਂ ਦਾ ਲਿਆ ਜਾਇਜ਼ਾ

ਨਾਭਾ (ਤਰੁਣ ਮਹਿਤਾ) ਕੋਰੋਨਾ ਦੀ ਮਾਹਮਾਰੀ ਨੂੰ ਦੇਖਦਿਆਂ ਹੋਏ ਸ਼ਹਿਰ ਦੇ ਮੁੱਖ ਨਾਲੇ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿਚ ਕਮੀ ਨੂੰ ਵੇਖਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖੁਦ ਮੌਕੇ ਤੇ ਪਟਿਆਲਾ ਗੇਟ ਇਲਾਕੇ ਵਿੱਚ ਪਹੁੰਚੇ।ਜਿੱਥੇ ਉਨ੍ਹਾਂ ਨੇ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਤਾਂ ਹਾਲਾਤ ਵੇਖ ਕੇ ਕਾਫੀ ਖਫਾ ਹੋਏ ਅਤੇ ਮੌਕੇ ਤੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੁਲਾ ਕੇ ਖੂਬ ਝਾੜਿਆ ਅਤੇ ਕਲਾਸ ਲਗਾਉਂਦੇ ਹੋਏ ਨਿਕਾਸੀ ਦੇ ਸਹੀ ਪ੍ਰਬੰਧ ਕਰਨ ਨੂੰ ਲੈ ਕੇ ਉਹ ਖੁਦ ਮੈਦਾਨ ਵਿੱਚ ਉੱਤਰੇ ਅਤੇ ਆਪ ਹੀ ਸਫ਼ਾਈ ਸ਼ੁਰੂ ਕਰਨ ਲੱਗ ਪਏ

ਜਿਸ ਨੂੰ ਵੇਖਦੇ ਹੋਏ ਨਗਰ ਕੌਾਸਲ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ਤੁਰੰਤ ਹੋਰ ਕਰਮਚਾਰੀਆਂ ਨੂੰ ਬੁਲਾ ਕੇ ਨਿਕਾਸੀ ਨਾਲੇ ਦੀ ਸਫ਼ਾਈ ਦੇ ਕੰਮ ਸ਼ੁਰੂ ਕਰਵਾਏ.ਜ਼ਿਕਰਯੋਗ ਹੈ ਕਿ ਇਸ ਨਿਕਾਸੀ ਨਾਲੇ ਦੇ ਸਫ਼ਾਈ ਪ੍ਰਬੰਧਾਂ ਸਬੰਧੀ 60 ਲੱਖ ਰੁਪਏ ਵਿੱਚ ਠੇਕਾ ਜਾਰੀ ਕੀਤਾ ਗਿਆ ਸੀ। ਲੇਕਿਨ ਫਿਰ ਵੀ ਪ੍ਰਬੰਧ ਸਹੀ ਨਾ ਹੋਣ ਤੇ ਅੱਜ ਮੰਤਰੀ ਕਾਫ਼ੀ ਖ਼ਫ਼ਾ ਨਜ਼ਰ ਆ ਰਹੇ ਸਨ। ਅਤੇ ਖੁਦ ਮੌਕੇ ਤੇ ਪਹੁੰਚ ਕੇ ਉਨ੍ਹਾਂ ਸਫਾਈ ਦੇ ਕੰਮ ਕਾਜ ਸ਼ੁਰੂ ਕਰਵਾਏ.।ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਪ੍ਰਬੰਧਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਹਿਰ ਦਾ ਮੇਨ ਨਾਲਾ ਹੈ।ਜਿਸ ਦੀ ਸਫ਼ਾਈ ਦਾ ਠੇਕਾ ਜਾਰੀ ਕੀਤਾ ਗਿਆ ਸੀ। ਲੇਕਿਨ ਕਿਸੇ ਕਾਰਨ ਸਫ਼ਾਈ ਲੇਟ ਹੋਈ ਜਿਸ ਦਾ ਜਾਇਜ਼ਾ ਲੈਣ ਉਹ ਖੁਦ ਪਹੁੰਚੇ ਸਨ। ਇਸ ਮੌਕੇ ਮੰਤਰੀ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਜਿਸ ਨੂੰ ਨਿਭਾਉਣਗੇ.ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਹੋਰ ਅਧਿਕਾਰੀਆਂ ਨੇ ਰਟਿਆ ਹੋਇਆ ਜਵਾਬ ਦਿੰਦੇ ਕਿਹਾ ਕਿ ਨਾਲੇ ਦੀ ਸਾਫ਼ ਸਫ਼ਾਈ ਦੇ ਪ੍ਰਬੰਧ ਪੁਖਤਾ ਕੀਤੇ ਜਾਣਗੇ।ਆਮ ਲੋਕਾਂ ਦਾ ਵੀ ਕਹਿਣਾ ਸੀ ਕਿ ਜੇ ਇਸ ਨਿਕਾਸੀ ਨਾਲੇ ਦੀ ਸਫ਼ਾਈ ਦੇ ਪ੍ਰਬੰਧ ਪੁਖ਼ਤਾ ਹੋਣਗੇ ਤਾਂ ਸ਼ਹਿਰ ਵਾਸੀਆਂ ਨੂੰ ਸਾਫ਼ ਸਫ਼ਾਈ ਤੋਂ ਵੱਡੀ ਨਿਜਾਤ ਮਿਲੇਗੀ. ਇਸ ਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਨਾਲੇ ਦੀ ਬਿਲਕੁਲ ਸਹੀ ਸਫ਼ਾਈ ਨਹੀਂ ਕੀਤੀ ਗਈ ਸਿਰਫ਼ ਖਾਨਾ ਪੂਰਤੀ ਹੀ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਨੀਸ਼ ਮਿਤਲ ਸੈਂਟੀ, ਚਰਨਜੀਤ ਬਾਤਿਸ਼, ਅਤੇ ਨਗਰ ਕੌਂਸਲ ਦੇ ਅਧਿਕਾਰੀ ਹਾਜ਼ਰ ਸਨ।

Share This :

Leave a Reply