ਮੰਤਰੀ ਧਰਮਸੋਤ ਨੇ ਕੀਤਾ ਨਾਭਾ ਪੁਲਿਸ ਮੁਲਾਜ਼ਮਾਂ ਦਾ ਸਨਮਾਨ ।

ਨਾਭਾ (ਤਰੁਣ ਮਹਿਤਾ) ਕੋਰੋਨਾਂ ਵਾਇਰਸ ਨੂੰ ਲੈਕੇ ਕਰਫਿਊ ਲਗਾਤਾਰ ਲਾਗੂ ਹੈ। ਤੇ ਹਰ ਸੂਬੇ ਦੀ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਆਪਣੀ ਜਾਣ ਜੋਖਿਮ ਵਿੱਚ ਪਾਕੇ ਦਿਨ ਰਾਤ ਤੈਨਾਤ ਹਨ। ਤੇ ਇਸ ਵਾਇਰਸ ਨਾਲ ਚੱਲ ਰਹੇ ਯੁੱਧ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਪੰਜਾਬ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਤ ਕਰਦੇ ਬੈਂਸ ਭਰਾਵਾਂ ਤੇ ਤਿੱਖਾ ਨਿਸ਼ਾਨਾ ਸਾਧਦੇ ਕਿਹਾ ਕਿ ਜੋ ਪੁਲਿਸ ਸਾਡੀ ਸੁਰੱਖਿਆ ਲਈ ਤੈਨਾਤ ਹਨ ਉਨਾਂ ਤੇ ਪਟਿਆਲਾ ਵਿੱਖੇ ਹੋਏ ਹਮਲੇ ਬਾਅਦ ਬੈਂਸ ਭਰਾਵਾਂ ਵਲੋਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਨਿੰਦਣਯੋਗ ਹੈ

ਇਸ ਘਟਨਾ ਦੇ ਜਿੰਮੇਵਾਰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਨਾਕਾਬੰਦੀ ਤੇ ਤੈਨਾਤ ਹਨ।  ਤੇ ਗਸ਼ਤ ਟੀਮਾਂ ਕਰਫਿਊ ਦੀ ਪਾਲਣਾ ਕਰਵਾਉਣ ਲਈ ਲਗੇ ਹੋਏ ਹਨ। ਪੁਲਿਸ ਦੀ ਤਨਦੇਹੀ ਨਾਲ ਦਿੱਤੀ ਜਾ ਰਹੀ ਡਿਊਟੀ ਨੂੰ ਵੇਖਦੇ ਹੋਏ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਹਲਕਾ ਨਾਭਾ ਪਹੁੰਚੇ ਤੇ ਸਥਾਨਕ ਬੋੜਾ ਗੇਟ ਚੋਕ ਵਿੱਖੇ ਨਾਭਾ ਪੁਲਿਸ ਦੇ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ,ਥਾਣਾ ਕੋਤਵਾਲੀ ਇੰਚਾਰਜ ਸਰਬਜੀਤ ਸਿੰਘ ਚੀਮਾ ਸਮੇਤ ਸਮੂਹ ਸਟਾਫ ਨੂੰ ਸਿਰੋਪਾ ਭੇਂਟ ਕਰ ਤੇ ਫੁਲਮਾਲਾ ਪਹਿਨਾ ਕੇ ਸਨਮਾਨਤ ਕਰਦਿਆਂ ਉਨਾਂ ਦੀ ਹੌਸਲਾ ਅਫਜਾਈ ਕੀਤੀ।  ਜਿਸ ਨਾਲ ਪੁਲਿਸ ਦਾ ਮਨੋਬਲ ਉੱਚਾ ਹੋ ਸਕੇ। ਇਸ ਦੌਰਾਨ ਮੰਤਰੀ ਧਰਮਸੋਤ ਨੇ ਕਿਹਾ ਕਿ ਪੰਜਾਬ ਪੁਲਿਸ ਤਨਦੇਹੀ ਨਾਲ  ਸਾਰਿਆਂ ਦੀ ਸੁਰੱਖਿਆ ਲਈ ਤੈਨਾਤ ਹੈ।  ਤੇ ਸਾਨੂੰ ਉਨਾਂ ਦਾ ਮਨੋਬਲ ਵਧਾਉਣਾ ਚਾਹੀਦਾ ਹੈ। ਪਟਿਆਲਾ ਵਿੱਖੇ ਪੁਲਿਸ ਟੀਮ ਤੇ ਹੋਏ ਹਮਲੇ ਤੇ ਬੈਂਸ ਭਰਾਵਾਂ ਦਾ ਬਿਆਨ ਨਿੰਦਾਯੋਗ ਹੈ। ਇਸ ਮੌਕੇ ਪੁਲਿਸ ਅਧਿਕਾਰੀ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਅਤੇ ਥਾਣਾ ਕੋਤਵਾਲੀ ਦੇ ਐਸਐਂਚਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਸਨਮਾਨ ਮਿਲਣ ਤੇ ਪੁਲਿਸ ਦਾ ਮਨੋਬਲ ਵਧਿਆ ਹੈ। ਤੇ ਪੰਜਾਬ ਪੁਲਿਸ ਤਨਦੇਹੀ ਨਾਲ ਡਿਊਟੀ ਦੇਣ ਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਨੀਸ਼ ਮਿਤਲ ਸੈਂਟੀ ਪ੍ਰਧਾਨ ਰੋਟਰੀ ਕਲੱਬ ਨਾਭਾ, ਅਮਰਦੀਪ ਖੰਨਾ ਚੇਅਰਮੈਨ ਇਪਰੂਮੈਟ ਟਰੱਸਟ ਨਾਭਾ,ਚਰਨਜੀਤ ਬਾਤਿਸ਼ ਪੀਏ ਮੰਤਰੀ ਸਾਧੂ ਸਿੰਘ ਧਰਮਸੋਤ, ਨਿਤਿਨ ਜੈਨ ਸੈਕਟਰੀ ਰੋਟਰੀ ਕਲੱਬ ਨਾਭਾ, ਬਲਜੀਤ ਸਿੰਘ ਟ੍ਰੈਫਿਕ ਇੰਚਾਰਜ ਨਾਭਾ, ਕੁਲਦੀਪ ਸਿੰਘ ਏ.ਐਸ.ਆਈ, ਬਲਜੀਤ ਸਿੰਘ ਏ.ਐਸ.ਆਈ, ਸੁਰੇਸ਼ ਕੁਮਾਰ ਏ.ਐਸ.ਆਈ., ਰਾਜਾਂ ਸਿੰਘ ਏ.ਐਸ.ਆਈ, ਆਦਿ ਹਾਜ਼ਰ ਸਨ।

Share This :

Leave a Reply